Connect with us

punjab

ਪੰਜਾਬ ਦਾ ਕੋਵਿਡ ਡਾਟਾ ਸਭ ਤੋਂ ਭਰੋਸੇਮੰਦ ਤੇ ਸਹੀ ਪਾਇਆ ਗਿਆ

Published

on

covid data

ਜਦੋਂ ਵਿਸ਼ਵ ਭਰ ਦੀਆਂ ਜ਼ਿਆਦਾਤਰ ਸਰਕਾਰਾਂ ਵੱਲੋਂ ਦਰਸਾਇਆ ਗਿਆ ਕੋਵਿਡ ਡਾਟਾ ਗਲਤ ਪਾਇਆ ਗਿਆ, ਤਾਂ ਕੋਰੋਨਾ ਮਹਾਂਮਾਰੀ ਦੌਰਾਨ ਪੰਜਾਬ ਦੇ ਅੰਕੜਿਆਂ ਨੇ ਭਰੋਸੇਯੋਗਤਾ ਅਤੇ ਕੁਸ਼ਲਤਾ ਪੱਖੋ ਉੱਚ ਮਾਪਦੰਡ ਸਥਾਪਤ ਕੀਤਾ ਹੈ। ਕੋਵਿਡ ਦੇ ਸ਼ੁਰੂ ਹੋਣ ਦੇ ਸਮੇਂ ਤੋਂ ਹੀ, ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਕੋਰੋਨਾ ਸਬੰਧੀ ਅੰਕੜਿਆਂ ਨੂੰ ਉਚਿਤ ਢੰਗ ਨਾਲ ਇਕੱਤਰ ਕਰਕੇ ਡਾਟਾ ਤਿਆਰ ਕੀਤਾ ਜਾ ਰਿਹਾ ਸੀ। ਇਹਨਾਂ ਅੰਕੜਿਆਂ ਦਾ ਵਿਸ਼ਲੇਸ਼ਣ ਕਰਕੇ ਹੀ ਪੰਜਾਬ ਕੋਰੋਨਾ ਦੀਆਂ ਦੋਵਾਂ ਲਹਿਰਾਂ ਦੌਰਾਨ ਹੋਰਨਾਂ ਰਾਜਾਂ ਨਾਲੋਂ ਕਾਰਗਰ ਢੰਗ ਨਾਲ ਨਜਿੱਠ ਸਕਿਆ। ਪੰਜਾਬ ਦੇ ਮਹਾਂਮਾਰੀ ਡਾਟਾ ਦੀ ਭਰੋਸੇਯੋਗਤਾ ਨੇ ਉੱਚ ਪੱਧਰੀ ਮਾਪਦੰਡਾਂ ਨੂੰ ਸਥਾਪਤ ਕੀਤਾ ਹੈ ਜਿਥੇ ਹੋਰਨਾਂ ਕਈ ਰਾਜਾਂ ਵਿੱਚ ਇਸ ਦੀ ਘਾਟ ਵੇਖਣ ਨੂੰ ਮਿਲੀ।

Continue Reading
Click to comment

Leave a Reply

Your email address will not be published. Required fields are marked *