Punjab
PUNJAB ‘ਚ ਮੀਂਹ ਦਾ ਅਲਰਟ
PUNJAB WEATHER UPDATE : ਪੰਜਾਬ ‘ਚ ਮੀਂਹ ਦਾ ਅਲਰਟ ਜਾਰੀ ਜਾਰੀ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ ਪੰਜਾਬ ‘ਚ ਅਗਲੇ ਤਿੰਨ ਦਿਨ ਭਾਰੀ ਮੀਂਹ ਪਵੇਗਾ। ਪੰਜਾਬ ਦੇ ਕਈ ਸੂਬਿਆਂ ‘ਚ ਅੱਜ ਸਵੇਰ ਤੋਂ ਠੰਢੀਆਂ ਹਵਾਵਾਂ ਚੱਲ ਰਹੀਆਂ ਹਨ।
22 ਤੋਂ 26 ਅਗਸਤ ਵਿਚਕਾਰ ਤਿੰਨ ਚਾਰ ਦਿਨਾਂ ਤੱਕ ਸ਼ਹਿਰ ਵਿਚ ਚੰਗੀ ਬਾਰਿਸ਼ ਦਾ ਦੌਰ ਸ਼ੁਰੂ ਹੋਣ ਦੀ ਸੰਭਾਵਨਾ ਬਣ ਰਹੀ ਹੈ। 20,21 ਅਗਸਤ ਨੂੰ ਪਠਾਨਕੋਟ ਅਤੇ ਹੁਸ਼ਿਆਰਪੁਰ ‘ਚ ਮੀਂਹ ਜਾਰੀ ਰਹੇਗਾ, ਜਦਕਿ ਕੁਝ ਹੋਰ ਜ਼ਿਲ੍ਹਿਆਂ ਵਿੱਚ ਬੁੰਦਾਂਬਾਂਦੀ ਦੇ ਆਸਾਰ ਹਨ। ਇਸ ਦੇ ਨਾਲ ਹੀ ਵਿਭਾਗ ਨੇ 22 ਅਗਸਤ ਨੂੰ ਪਠਾਨਕੋਟ ਤੇ ਹੁਸ਼ਿਆਰਪੁਰ ‘ਚ ਮੁੜ ਵੱਧ ਮੀਂਹ ਦੀ ਸੰਭਾਵਨਾ ਜਤਾਈ ਹੈ।
