Connect with us

punjab

ਤਲਵੰਡੀ ਸਾਬੋ ਦੇ ਥਾਣਾ ਮੁਖੀ ਤੇ ਏ.ਐੱਸ.ਆਈ ਵੱਲੋਂ ਰੇਹੜੀ ਵਾਲੇ ਨੂੰ ਥੱਪੜ ਮਾਰਨ ਦੌਰਾਨ ਡਿੱਗੀ ਗਾਜ

Published

on

asi

ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਦੇ ਮਾਮਲੇ ਵਿਚ ਰੇਹੜੀ ਵਾਲੇ ਦੇ ਥੱਪੜ ਮਾਰਨ ਦੇ ਮਾਮਲੇ ਵਿੱਚ ਤਲਵੰਡੀ ਸਾਬੋ ਥਾਣੇ ਦੇ ਮੁਖੀ ਅਵਤਾਰ ਸਿੰਘ ਐੱਸ. ਆਈ. ਅਤੇ ਏ. ਐੱਸ ਆਈ. ਬੂਟਾ ਸਿੰਘ ਨੂੰ ਸਸਪੈਂਡ ਕਰਦਿਆਂ ਲਾਈਨ ਹਾਜ਼ਰ ਕਰ ਦਿੱਤਾ ਗਿਆ ਹੈ। ਦਰਅਸਲ ਘਟਨਾ ਲਗਭਗ ਇਕ ਹਫਤਾ ਪਹਿਲਾਂ ਦੀ ਹੈ, ਜਿਸ ਵਿਚ ਕੋਰੋਨਾ ਨਿਯਮਾਂ ਦਾ ਉਲੰਘਣ ਕਰਨ ਦੇ ਚੱਲਦੇ ਪੁਲਸ ਵਲੋਂ ਰੇਹੜੀ ਵਾਲੇ ਦੇ ਥੱਪੜ ਜੜਿਆ ਗਿਆ ਸੀ, ਇਸ ਘਟਨਾ ਦੀ ਵੀਡੀਓ ਵੀ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਈ ਸੀ। ਉਧਰ ਮਾਮਲਾ ਜਦੋਂ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਆਇਆ ਤਾਂ ਜ਼ਿਲ੍ਹਾ ਪੁਲਿਸ ਮੁਖੀ ਬਠਿੰਡਾ ਨੇ ਕਾਰਵਾਈ ਕਰਦੇ ਹੋਏ ਤਲਵੰਡੀ ਸਾਬੋ ਥਾਣੇ ਦੇ ਮੁਖੀ ਅਵਤਾਰ ਸਿੰਘ ਐੱਸ. ਆਈ. ਅਤੇ ਏ. ਐੱਸ. ਆਈ. ਬੂਟਾ ਸਿੰਘ ਨੂੰ ਸਸਪੈਂਡ ਕਰਨ ਦੇ ਨਾਲ ਨਾਲ ਲਾਈਨ ਹਾਜ਼ਰ ਹੋਣ ਦੇ ਹੁਕਮ ਜਾਰੀ ਕਰ ਦਿੱਤੇ।