Connect with us

punjab

ਪਬਲਿਕ ਬਾਥਰੂਮ ‘ਚੋਂ ਮਿਲੀ ਨੌਜਵਾਨ ਦੀ ਲਾਸ਼, ਨਸ਼ੇ ਦੀ ਓਵਰਡੋਜ਼ ਦਾ ਸ਼ੱਕ

Published

on

drug overdose

ਸਰਦੂਲਗੜ੍ਹ : ਸ਼ਹਿਰ ਦੇ ਮੇਨ ਚੌੜਾ ਬਾਜਾਰ ਚ ਬਣੇ ਮਾਰਕੀਟ ਕਮੇਟੀ ਦੇ ਪਬਲਿਕ ਬਾਥਰੂਮ ‘ਚੋਂ ਭੇਦਭਰੀ ਹਾਲਾਤ ਵਿੱਚ ਨੌਜਵਾਨ ਦੀ ਲਾਸ਼ ਮਿਲੀ ਹੈ। ਇਸ ਸਬੰਧੀ ਡੀਐੱਸਪੀ ਸਰਦੂਲਗੜ੍ਹ ਅਮਰਜੀਤ ਸਿੰਘ ਨੇ ਦੱਸਿਆ ਕਿ ਅਨਿਤ ਕੁਮਾਰ ਪੁੱਤਰ ਮਹਿੰਦਰ ਸਿੰਘ ਵਾਸੀ ਯੂਪੀ ਹਾਲ ਆਬਾਦ ਪਿੰਡ ਫੂਸਮੰਡੀ ਜਿਲ੍ਹਾ ਮਾਨਸਾ ਦਾ ਰਹਿਣ ਵਾਲਾ ਸੀ।
ਮ੍ਰਿਤਕ ਦੀ ਮਾਤਾ ਦੇ ਦੱਸਣ ਅਨੁਸਾਰ ਮੇਰਾ ਲੜਕਾ ਪਿਛਲੇ ਡੇਢ ਮਹੀਨੇ ਪਹਿਲਾਂ ਯੂਪੀ ਤੋਂ ਆਇਆ ਸੀ ਸਾਨੂੰ ਨਹੀ ਪਤਾ ਕਿ ਇਹ ਨਸ਼ਾ ਕਰਦਾ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦਾ ਪਿਤਾ ਯੂਪੀ ਗਿਆ ਹੋਇਆ ਹੈ ਤੇ ਉਸ ਦੀ ਮਾਤਾ ਦੇ ਬਿਆਨਾ ਦੇ ਆਧਾਰ ‘ਤੇ ਸਰਦੂਲਗੜ ਪੁਲਿਸ ਬਣਦੀ ਕਾਰਵਾਈ ਕਰ ਰਹੀ ਹੈ। ਸੂਤਰਾਂ ਦਾ ਕਹਿਣਾ ਹੈ ਕਿ ਮ੍ਰਿਤਕ ਨੌਜਵਾਨ ਨਸ਼ੇ ਕਰਨ ਦਾ ਆਦੀ ਸੀ ਤੇ ਨਸ਼ੇ ਦੀ ਓਵਰ ਡੋਜ਼ ਲੈਣ ਕਾਰਨ ਹੀ ਉਸ ਦੀ ਮੌਤ ਹੋਈ ਹੋ ਸਕਦੀ ਹੈ। ਅਸਲੀਅਤ ਪੋਸਟਮਮਾਰਟਮ ਦੀ ਰਿਪੋਰਟ ਆਉਣ ਤੋ ਬਾਅਦ ਹੀ ਪਤਾ ਲੱਗਗਾ।ਮ੍ਰਿਤਕ ਦੀ ਲਾਸ਼ ਸਿਵਲ ਹਸਪਤਾਲ ਸਰਦੂਲਗੜ੍ਹ ਵਿਖੇ ਪੋਸਟਮਮਾਰਟਮ ਲਈ ਭੇਜ ਦਿੱਤੀ ਗਈ ਹੈ।