Connect with us

Punjab

ਮਾਮਲਾ ਮੁੱਖ ਮੰਤਰੀ ਵੱਲੋਂ ਬੇਅਦਬੀ ਦੇ ਮਾਮਲੇ ਤੇ ਦੇਸ਼ ਦੇ ਗ੍ਰਹਿ ਮੰਤਰੀ ਨੂੰ ਮਿਲਣ ਦਾ

Published

on

ਪਟਿਆਲਾ:

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕਰਕੇ  ਬੇਅਦਬੀ ਦੇ ਮਾਮਲੇ ਤੇ ਸਖਤ ਕਾਨੂੰਨ ਬਣਾਏ ਜਾਣ ਦੀ ਕੀਤੀ ਮੰਗ ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਾਨੂੰਨ ਕਦੀ ਵੀ ਕਮਜੋਰ ਨਹੀਂ ਹੁੰਦਾ, ਬਲਕਿ ਸਰਕਾਰਾਂ ਦੀ ਨੀਅਤ ਅਤੇ ਇੱਛਾ ਸ਼ਕਤੀ ਕਮਜ਼ੋਰ ਜ਼ਰੂਰ ਹੋ ਸਕਦੀ ਹੈ। ਪ੍ਰੋ. ਬਡੂੰਗਰ ਨੇ ਕਿਹਾ ਕਿ ਮੁੱਖ ਮੰਤਰੀ  ਭਗਵੰਤ ਮਾਨ ਦਾ ਬੇਅਦਬੀ ਦੇ ਮਾਮਲੇ ਤੇ ਸਖ਼ਤ ਕਾਨੂੰਨ ਬਣਾਏ ਜਾਣ ਦਾ ਬਿਆਨ ਗੁਮਰਾਹ ਕਰਨਾ ਹੈ ।

ਪ੍ਰੋ. ਬਡੂੰਗਰ ਨੇ ਕਿਹਾ ਕਿ ਜੇਕਰ ਸਰਕਾਰ ਦੀ ਇੱਛਾ ਸ਼ਕਤੀ ਹੋਵੇ ਤਾਂ ਬੇਅਦਬੀ ਕਰਨ ਵਾਲੇ ਕਥਿਤ ਦੋਸ਼ੀਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾ ਸਕਦਾ, ਕਿਉਂਕਿ ਹੁਣ ਤੱਕ ਜਿੰਨੀਆਂ ਵੀ ਬੇਅਦਬੀ ਵੱਖ-ਵੱਖ ਗੁਰੂ ਘਰ ਵਿੱਚ ਹੋਇਆ ਦੇਖੀਆਂ ਗਈਆਂ ਹਨ ਉਨ੍ਹਾਂ ਦੀ ਬੇਅਦਬੀ ਨੂੰ ਅੰਜਾਮ ਦੇਣ ਵਾਲੇ ਨੂੰ ਮਾਨਸਿਕ ਤੌਰ ਤੇ ਬਿਮਾਰ ਜਾ ਦਿਮਾਗੀ ਤੋਰ ਤੇ ਸੰਤੁਲਨ ਵਿਗੜਿਆ ਦੱਸ ਕੇ ਛੱਡ ਦਿੱਤਾ ਜਾਂਦਾ ਹੈ ਤੇ ਜੇਕਰ ਸਰਕਾਰਾਂ ਅਜਿਹੇ ਕਥਿਤ ਆਰੋਪੀਆਂ ਤੇ ਸਖਤ ਕਾਰਵਾਈ ਕਰੇ, ਤਾਂ ਅੱਗੇ ਤੋਂ ਕੋਈ ਹੋਰ ਵਿਅਕਤੀ ਅਜਿਹੇ ਕੰਮ ਨੂੰ ਕਰਨਾ ਤਾਂ ਕਿ ਸੋਚ ਵੀ ਨਾ ਸਕੇ।

ਉਨ੍ਹਾਂ ਕਿਹਾ ਕਿ ਸਰਕਾਰਾਂ ਦਾ ਫਰਜ਼ ਹੁੰਦਾ ਹੈ ਕਿ ਅਜਿਹੀਆਂ ਕਿਹੜੀਆਂ ਤਾਕਤਾਂ ਹਨ ਜੋ ਬੇਅਦਬੀ ਕਰਵਾਉਣ ਦੇ ਪਿੱਛੇ ਹਨ, ਉਨ੍ਹਾਂ ਨੂੰ ਅੱਗੇ ਲਿਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਕਾਨੂੰਨ ਵਿਚ ਬਹੁਤ ਵੱਡੀ ਸ਼ਕਤੀ ਹੈ ਤੇ ਕਾਨੂੰਨ ਮੁਤਾਬਕ ਕਾਰਵਾਈ ਕਰਕੇ ਬੇਅਦਬੀ ਕਰਨ ਵਾਲੇ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਡਕ ਦੇਣਾ ਚਾਹੀਦਾ ਹੈ।