Connect with us

punjab

ਮੇਅਰ ਅਦਾਲਤ ਦੇ ਬਾਹਰ ਪਹੁੰਚੇ ਚਾਰ ਗੰਨਮੈਨ ਲੈ ਕੇ,ਜੱਜ ਨੇ ਸੱਦਿਆ ਅੰਦਰ

Published

on

amarjeetsinghjeeti

ਮੋਹਾਲੀ,21ਅਗਸਤ,(ਬਲਜੀਤ ਮਰਵਾਹਾ):ਮੋਹਾਲੀ ਨਗਰ ਨਿਗਮ ਦੇ ਮੇਅਰ ਤੇ ਸਿਹਤ,ਲੇਬਰ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦੇ ਭਰਾ ਅਮਰਜੀਤ ਸਿੰਘ ਜੀਤੀ ਸਿੱਧੂ ਕਿਸੇ ਨਾ ਕਿਸੇ ਕਾਰਨ ਚਰਚਾ ਵਿੱਚ ਰਹਿੰਦੇ ਹਨ। ਨਵਾਂ ਮਾਮਲਾ ਮੋਹਾਲੀ ਅਦਾਲਤ ਦਾ ਹੈ।18 ਅਗਸਤ ਨੂੰ ਸਿੱਧੂ ਆਪਣੇ ਚਾਰ ਗੰਨਮੈਨ ਲੈ ਕੇ ਸੀਬੀਆਈ ਦੀ ਵਿਸ਼ੇਸ਼ ਅਦਾਲਤ ਦੇ ਬਾਹਰ ਪਹੁੰਚ ਗਏ। ਉਹ ਇੱਥੇ ਪਿੰਡ ਬਲਿਆਲੀ ਦੇ ਸਾਬਕਾ ਸਰਪੰਚ ਕੁਲਵੰਤ ਸਿੰਘ ਦੇ ਮਾਮਲੇ ਸੰਬੰਧੀ ਆਏ ਸਨ। ਕੁਲਵੰਤ ਸਿੰਘ ਤੇ ਆਪਣੇ ਰਿਸ਼ਤੇਦਾਰ ਰਤਨ ਸਿੰਘ ਦਾ ਗੋਲੀ ਮਾਰ ਕੇ ਕਤਲ ਕਰਨ ਦਾ ਦੋਸ਼ ਹੈ।

ਜਦੋਂ ਵਿਰੋਧੀ ਧਿਰ ਦੇ ਵਕੀਲ ਚਰਨਜੀਤ ਸਿੰਘ ਬਖਸ਼ੀ ਨੂੰ ਇਹ ਪਤਾ ਲੱਗਿਆ ਤਾਂ ਉਹਨਾਂ ਜੱਜ ਕਰੂਣੇਸ਼ ਕੁਮਾਰ ਦੀ ਅਦਾਲਤ ਵਿੱਚ ਇਹ ਜਾਣਕਾਰੀ ਲਿਖਿਤ ਵਿੱਚ ਦਿੱਤੀ।ਜਿਸ ਤੇ ਸਿੱਧੂ ਨੂੰ ਜੱਜ ਵੱਲੋਂ ਅੰਦਰ ਬੁਲਾ ਲਿਆ ਗਿਆ। ਜਦੋਂ ਸਿੱਧੂ ਨੂੰ ਅਜਿਹਾ ਕਰਨ ਦਾ ਕਾਰਨ ਪੁੱਛਿਆ ਗਿਆ ਤਾਂ ਉਹਨਾਂ ਕਿਹਾ ਕਿ ਉਹ ਭਵਿੱਖ ਵਿੱਚ ਅਦਾਲਤ ਕੰਪਲੈਕਸ ਦੇ ਅੰਦਰ ਵੀ ਆਪਣੇ ਗੰਨਮੈਨ ਲੈ ਕੇ ਨਹੀਂ ਆਉਣਗੇ। ਗੋਰ ਹੈ ਕਿ ਸਿੱਧੂ ਨੇ ਉਕਤ ਗੱਲ ਕਹੀ ਹੈ,ਇਹ ਜ਼ਿਕਰ ਜੱਜ ਵੱਲੋਂ ਕੀਤੇ ਹੁਕਮਾਂ ਵਿੱਚ ਕੀਤਾ ਗਿਆ ਹੈ। ਦੱਸਣਯੋਗ ਹੈ ਕਿ ਰਤਨ ਸਿੰਘ ਕਤਲ ਮਾਮਲੇ ਵਿੱਚ ਮੰਤਰੀ ਤੇ ਮੇਅਰ ਸਿੱਧੂ ਭਰਾਂਵਾਂ ਤੇ ਵੀ ਸੰਗੀਨ ਦੋਸ਼ ਲੱਗੇ ਸਨ। ਇਸ ਬਾਰੇ ਸੰਪਰਕ ਕਰਨ ਤੇ ਜੀਤੀ ਸਿੱਧੂ ਨੇ ਕਿਹਾ ਕਿ ਉਹਨਾਂ ਨੂੰ ਅਦਾਲਤ ਵੱਲੋਂ ਕੁੱਝ ਨਹੀਂ ਕਿਹਾ ਗਿਆ। ਬਲਕਿ ਬਖਸ਼ੀ ਵਕੀਲ ਨੂੰ ਜੱਜ ਨੇ ਕਿਹਾ ਕਿ ਉਹ ਬਿਨਾਂ ਵਜ੍ਹਾ ਮੁੱਦਾ ਬਣਾ ਰਹੇ ਹਨ।