Politics
ਜੋ ਕੋਰੋਨਾ ਵੈਕਸੀਨ ਦੇਵੇਗਾ ਉਹੀ ਹੋਵੇਗਾ ਅਮਰੀਕਾ ਦਾ ਅਗਲਾ ਰਾਸ਼ਟਰਪਤੀ
Democratic Party ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਿਡੇਨ ਨੇ ਕਿਹਾ ਕਿ ਟਰੰਪ ਨੇ ਕੋਰੋਨਾ ਟੀਕੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ, ਜੋ ਸੱਚ ਨਹੀਂ ਹਨ

9 ਸਤੰਬਰ : ਲੱਗਦਾ ਹੈ ਹੁਣ ਅਮਰੀਕਾ ਦੀ ਸਿਆਸਤ ਵਿੱਚ ਰਾਸ਼ਟਰਪਤੀ ਬਣਨ ਦੀ ਕੜੀ ਸਿਰਫ਼ ਕੋਰੋਨਾ ਵੈਕਸੀਨ ਤੇ ਟਿੱਕੀ ਹੋਈ ਹੈ। ਅਮਰੀਕਾ ਵਿੱਚ ਰਾਸ਼ਟਰਪਤੀ ਦੀਆਂ ਚੋਣਾਂ ਨੇੜੇ ਆ ਰਹੀਆਂ ਹਨ, ਨਵੰਬਰ 2020 ਵਿੱਚ ਇਹ ਚੋਣਾਂ ਹੋ ਰਹੀਆਂ ਹਨ ਅਤੇ ਜਿਸ ਕਾਰਨ ਤੇਜ਼ੀ ਨਾਲ ਚੋਣ ਪ੍ਰਚਾਰ ਚੱਲ ਰਿਹਾ ਹੈ ਇੱਕ ਪਾਸੇ Republican Party ਦੇ Donald Trump ਅਤੇ ਦੂਜੇ ਪਾਸੇ Democratic Party ਦੇ Joe Biden ਰਾਸ਼ਟਰਪਤੀ ਅਹੁਦੇ ਦੇ ਮੁੱਖ ਉਮੀਦਵਾਰ ਹਨ ਜੋ ਕੋਰੋਨਾ ਵੈਕਸੀਨ ਦੇ ਦਾਵੇ ਕਰ ਰਹੇ ਹਨ ਤੇ ਇੱਕ ਦੂਜੇ ਤੇ ਸ਼ਬਦੀ ਹਮਲੇ ਵੀ ਰਹੇ ਹਨ।
ਇੱਕ ਰਿਪੋਰਟ ਦੇ ਅਨੁਸਾਰ Democratic Party ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਬਿਡੇਨ ਨੇ ਕਿਹਾ ਕਿ ਟਰੰਪ ਨੇ ਕੋਰੋਨਾ ਟੀਕੇ ਬਾਰੇ ਬਹੁਤ ਸਾਰੀਆਂ ਗੱਲਾਂ ਕਹੀਆਂ ਹਨ, ਜੋ ਸੱਚ ਨਹੀਂ ਹਨ।
ਮੈਨੂੰ ਡਰ ਹੈ ਕਿ ਸਾਡੇ ਕੋਲ ਇੱਕ ਚੰਗਾ ਟੀਕਾ ਹੈ, ਲੋਕ ਇਸ ਨੂੰ ਲੈਣਗੇ ਜਾ ਨਹੀਂ,ਇਸਦਾ ਇੱਕੋ-ਇੱਕ ਕਾਰਨ ਟਰੰਪ ਦਾ ਬਿਆਨ ਹੈ। ਕਿਉਂਕਿ ਟਰੰਪ ਸਾਡੇ ਤੇ ਲੋਕਾਂ ਵਿਚਕਾਰ ਆਪਣੇ ਬਿਆਨਾਂ ਕਰਕੇ ਦੂਰੀ ਵਧਾ ਰਿਹਾ ਹੈ।
ਦੋਨਾਂ ਪਾਰਟੀਆਂ ਦੇ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਇਸ ਵਾਰੀ ਕੋਰੋਨਾ ਵੈਕਸੀਨ ਨੂੰ ਅਧਾਰ ਬਣਾ ਕੇ ਸਿਆਸਤ ਕਰ ਰਹੀ ਹੈ।
Continue Reading