Connect with us

National

ਇਟਲੀ ‘ਚ 8 ਮਹੀਨੇ ਤੋਂ ਕੋਮਾ ‘ਚ ਗਏ ਨੌਜਵਾਨ ਦੇ ਮਾਤਾ ਪਿਤਾ ਨੇ ਸਰਕਾਰ ਨੂੰ ਲਾਈ ਗੁਹਾਰ

Published

on

itali

ਜ਼ਿਲ੍ਹੇ ਦੇ ਪਿੰਡ ਬਰਵਾਲੀ ਦੇ 31 ਸਾਲਾਂ ਨੌਜਵਾਨ ਦਾ ਇਟਲੀ ਵਿੱਚ ਜ਼ਬਰਦਸਤ ਸੜਕ ਹਾਦਸਾ ਹੋਣ ਕਾਰਨ 8 ਮਹੀਨਿਆਂ ਤੋਂ ਹਸਪਤਾਲ ਵਿੱਚ ਇਲਾਜ ਅਧੀਨ ਵਿੱਚ ਜਾਣ ਕਾਰਨ ਲੜਕੇ ਦੇ ਪਿਤਾ ਸਾਬਕਾ ਫ਼ੌਜੀ ਅਤੇ ਬਜ਼ੁਰਗ ਮਾਤਾ ਨੇ ਆਪਣੇ ਲੜਕੇ ਨੂੰ ਮਿਲਣ ਦੀ ਭਾਰਤ ਤੇ ਇਟਲੀ ਸਰਕਾਰਾਂ ਨੂੰ ਗੁਹਾਰ ਲਗਾਈ ਹੈ। ਇਲਾਜ ਅਧੀਨ ਸ਼ਰਨਜੀਤ ਸਿੰਘ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਲੜਕੇ ਅਤੇ ਨੂੰਹ ਨੂੰ ਕਰਜ਼ਾ ਚੁੱਕ ਕੇ ਇਟਲੀ ਭੇਜਿਆ ਸੀ, ਕਰਜ਼ਾ ਤਾਂ ਕੀ ਉਤਰਨਾ ਸੀ ਸਗੋਂ ਹੋਰ ਬਿਪਤਾ ਉਨ੍ਹਾਂ ਦੇ ਸਿਰ ਆ ਗਈ, ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਬੇਟੇ ਨੂੰ ਕੋਈ ਗੱਡੀ ਵਾਲਾ ਫੇਟ ਮਾਰ ਗਿਆ ਸੀ, ਜਿਸ ਕਾਰਨ ਉਹ ਗੰਭੀਰ ਰੂਪ ਵਿਚ ਜ਼ਖਮੀ ਹੋ ਗਿਆ ਤੇ ਉਹ ਕੋਮਾ ਵਿੱਚ ਚਲਾ ਗਿਆ। ਮਾਤਾ ਪਿਤਾ ਨੇ ਭਰੇ ਮੰਨ ਨਾਲ  ਸਰਕਾਰਾਂ ਤੇ ਐੱਨ. ਆਰ. ਆਈ. ਵੀਰਾਂ ਨੂੰ ਬੇਨਤੀ ਕੀਤੀ ਕਿ ਉਨ੍ਹਾਂ ਦੇ ਬੇਟੇ ਨੂੰ ਮਿਲਾਇਆ ਜਾਵੇ। ਬਾਂਹ ਕੱਟੀ ਅੰਗਹੀਣ ਮਾਤਾ ਨੇ ਕਿਹਾ ਕਿ ਉਹ ਇੱਕ ਵਾਰ ਆਪਣੇ ਪੁੱਤਰ ਨੂੰ ਤੱਕਣਾ ਚਾਹੁੰਦੀ ਹੈ।

ਉੱਧਰ ਸ਼੍ਰੋਮਣੀ ਅਕਾਲੀ ਦਲ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਦੇ ਪ੍ਰਧਾਨ ਜਗਦੀਪ ਸਿੰਘ ਚੀਮਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਸੰਸਦ ਮੈਂਬਰ ਬੀਬਾ ਹਰਸਿਮਰਤ ਕੌਰ ਬਾਦਲ ਦੇ ਧਿਆਨ ਵਿੱਚ ਇਹ ਮਾਮਲਾ ਲਿਆ ਦਿੱਤਾ ਗਿਆ ਹੈ, ਜੋ ਇੰਟਰਨਲਅਫੇਅਰਜ਼ ਰਾਹੀਂ ਇਟਲੀ ਸਰਕਾਰ ਨਾਲ ਸੰਪਰਕ ਕਰਕੇ ਹਸਪਤਾਲ ਵਿੱਚ ਇਲਾਜ ਅਧੀਨ ਨੌਜਵਾਨ ਦੇ ਮਾਤਾ ਪਿਤਾ ਨੂੰ ਮਿਲਾਉਣ ਦੀ ਕੋਸ਼ਿਸ਼ ਕਰਨਗੇ ।

Continue Reading
Click to comment

Leave a Reply

Your email address will not be published. Required fields are marked *