Connect with us

Punjab

ਵਿਕਾਸ ਫੰਡਾਂ ਵਿੱਚ ਕੀਤੇ ਗਏ ਘਪਲੇ ਦੀਆਂ ਸ਼ਿਕਾਇਤਾਂ ਹੋਣ ਅਤੇ ਇੰਕਵਾਈਏਰੀ ਖੁੱਲਣ ਤੋਂ ਨਰਾਜ ਪਿੰਡ ਦੇ ਸਰਪੰਚ ਨੇ ਸ਼ਿਕਾਇਤ ਕਰਤਾ ਦੇ ਘਰਾਂ ਤੇ ਚਲਾਈਆਂ ਗੋਲੀਆਂ ,ਜਾਨੀ ਨੁਕਸਾਨ ਤੋਂ ਬਚਾ ,ਪੁਲਿਸ ਨੇ ਕੀਤਾ ਕੇਸ ਦਰਜ

Published

on

ਗੁਰਦਾਸਪੁਰ:

ਪਿੰਡ ਦੇ ਵਿਕਾਸ ਲਈ ਆਏ ਸਰਕਾਰੀ ਫੰਡਾਂ ਵਿੱਚ ਕੀਤੀ ਗਈ ਘਪਲੇਬਾਜ਼ੀ ਦੀਆਂ ਕੀਤੀਆਂ ਸ਼ਿਕਾਇਤਾਂ ਤੇ ਇੰਕਵਾਈਏਰੀ ਖੁੱਲ ਜਾਣ ਤੋਂ ਨਰਾਜ ਪਿੰਡ ਦੇ ਮਜ਼ੂਦਾ ਕਾਂਗਰਸੀ ਸਰਪੰਚ ਨੇ ਪਿੰਡ ਦੇ ਹੀ ਸ਼ਿਕਾਇਤ ਕਰਤਾ ਦੇ ਘਰ ਤੇ ਫਾਇਰਿੰਗ ਕਰ ਦਿਤੀ ਗਈ ਮਾਮਲਾ ਗੁਰਦਾਸਪੁਰ ਪੁਲਿਸ ਦੇ ਥਾਣਾ ਤਿਬੜ ਦੇ ਅਧੀਨ ਪੈਂਦੇ ਪਿੰਡ ਤਲਵੰਡੀ ਬਾਥੂਣਗੜ੍ਹ ਦੀ ਹੈ ਜਿਥੇ ਪਿੰਡ ਦੇ ਮਜ਼ੂਦਾ ਸਰਪੰਚ ਰਣਜੋਧ ਸਿੰਘ ਦੇ ਖਿਲਾਫ ਸਰਕਾਰੀ ਫੰਡਾਂ ਵਿਚ ਕੀਤੀ ਘੋਲੇਬਾਜ਼ੀ ਕਾਰਨ ਪਿੰਡ ਦੇ ਹੀ ਕੁਝ ਕੰਵਲਜੀਤ ਸਿੰਘ ਅਤੇ ਗੁਰਵਿੰਦਰ ਸਿੰਘ ਸ਼ਿਕਾਇਤ ਕਰ ਦਿੱਤੀ ਜਿਸਦੀ ਤਫਤੀਸ਼ ਤੋਂ ਬਾਅਦ ਪ੍ਰਸ਼ਾਸਨ ਨੇ ਜਾਂਚ ਖੋਲ ਦਿੱਤੀ ਜਿਸ ਤੋਂ ਨਾਖੁਸ ਸਰਪੰਚ ਰਣਜੋਧ ਸਿੰਘ ਨੇ ਪਿੰਡ ਦੇ ਰਹਿਣ ਵਾਲੇ ਸ਼ਿਕਾਇਤ ਕਰਤਾ ਕੰਵਲਜੀਤ ਸਿੰਘ ਗੁਰਵਿੰਦਰ ਸਿੰਘ ਦੇ ਘਰ ਦੇਰ ਰਾਤ ਗੋਲੀਆਂ ਚਲਾ ਦਿੱਤੀਆਂ ਇਸ ਘਟਨਾ ਵਿੱਚ ਜਾਨੀ ਨੁਕਸਾਨ ਤੋਂ ਤਾਂ ਬਚਾ ਹੋ ਗਿਆ ਪਰ ਪਿੰਡ ਦਾ ਮਾਹੌਲ ਦਹਿਸ਼ਤ ਭਰਿਆ ਬਣ ਗਿਆ ਸੂਚਨਾ ਮਿਲਣ ਤੇ ਮੌਕਾ ਦੇਖਣ ਪੁਹੰਚੀ ਪੁਲਿਸ ਪਾਰਟੀ ਵਲੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਗਏ ਹੁਣ ਪੀੜਤ ਇਨਸਾਫ਼ ਦੀ ਗੁਹਾਰ ਲਗਾਈ ਜਾ ਰਹੀ ਹੈ ਕੇ ਪੁਲਿਸ ਨੇ ਕੇਸ ਤਾਂ ਦਰਜ ਕਰ ਲਿਆ ਹੈ ਅਤੇ ਹੁਣ ਜਲਦ ਤੋਂ ਜਲਦ ਫਰਾਰ ਸਰਪੰਚ ਰਣਜੋਧ ਸਿੰਘ ਅਤੇ ਉਸਦੇ ਸਾਥੀਆਂ ਨੂੰ ਗਿਰਫ਼ਤਾਰ ਕੀਤਾ ਜਾਵੇ

ਓਥੇ ਹੀ ਸੰਬੰਧਿਤ ਥਾਣਾ ਤਿਬੜ ਦੇ ਐਸ ਐਚ ਓ ਅਮਰੀਕ ਸਿੰਘ ਨੇ ਘਟਨਾ ਬਾਰੇ ਦਸਦੇ ਹੋਇਆ ਕਿਹਾ ਕਿ ਚਾਰ ਦੇ ਕਰੀਬ ਗੋਲੀਆਂ ਦੇ ਖੋਲ ਬਰਾਮਦ ਕੀਤੇ ਗਏ ਹਨ ਅਤੇ ਪੀੜਤਾਂ ਦੇ ਬਿਆਨਾਂ ਦੇ ਅਧਾਰ ਤੇ ਫਰਾਰ ਸਰਪੰਚ ਰਣਜੋਧ ਸਿੰਘ ਅਤੇ ਪੰਜ ਦੇ ਕਰੀਬ ਉਸਦੇ ਸਾਥੀਆਂ ਖਿਲਾਫ ਆਈ ਪੀ ਸੀ ਦੀ ਧਾਰਾ 307 ਸਮੇਤ ਹੋਰ ਦੂਸਰੀਂਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਗਿਆ ਅਤੇ ਫਰਾਰ ਆਰੋਪੀਆ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿਤੀ ਹੈ