Connect with us

punjab

ਇਸ ਵਾਰ ਜੂਨ ਦੇ ਅੰਤ ਤਕ ਆ ਸਕਦਾ ਹੈ ਪੰਜਾਬ ‘ਚ ਮਾਨਸੂਨ

Published

on

weather update

ਪੰਜਾਬ ਖੇਤੀਬਾੜੀ ਯੂਨੀਵਰਿਸਟੀ ਦੇ ਮੌਸਮ ਵਿਭਾਗ ਦੀ ਹੈੱਡ ਡਾ. ਪ੍ਰਭਜੋਤ ਕੌਰ ਸਿੱਧੂ ਦੇ ਮੁਤਾਬਕ ਮਾਨਸੂਨ ਤਿੰਨ ਜੂਨ ਨੂੰ ਕੇਰਲ ਪਹੁੰਚੇਗਾ। ਕੇਰਲ ਦੇ ਬਾਅਦ ਹਰਿਆਣਾ-ਪੰਜਾਬ ਤੱਕ ਮਾਨਸੂਨ ਪਹੁੰਚਣ ’ਚ ਘੱਟ ਤੋਂ ਘੱਟ 25 ਦਿਨ ਤਕ ਪਹੁੰਚ ਸਕਦੇ। ਦੱਸ ਦਈਏ ਕਿ ਬੁੱਧਵਾਰ ਨੂੰ ਪੰਜਾਬ ਦੇ ਕਈ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ ਤੇ ਇਸ ਦੇ ਨਾਲ ਹਲਕੀ ਬਾਰਿਸ਼ ਤੇ ਤੇਜ਼ ਹਵਾ ਚੱਲਣ ਦੀਆਂ ਵੀ ਸੰਭਾਵਨਾਵਾਂ ਦਸਿਆਂ ਜਾ ਰਹੀਆਂ ਹਨ। ਦਸਣਯੋਗ ਹੈ ਕਿ ਉਨ੍ਹਾਂ ਨੇ ਕਿਹਾ ਕਿ ਦੋ ਦਿਨਾਂ ਤੋਂ ਰੁਕ-ਰੁਕ ਕੇ ਹੋ ਰਹੀ ਬਾਰਿਸ਼ ਫ਼ਸਲਾਂ ਖ਼ਾਸ ਕਰਕੇ ਝੋਨੇ ਦੀ ਰੋਪਾਈ ਲਈ ਫ਼ਾਇਦੇਮੰਦ ਹੈ। ਅਜਿਹੇ ’ਚ ਪੰਜਾਬ ’ਚ ਮਾਨਸੂਨ ਜੂਨ ਦੇ ਆਖ਼ਰੀ ਹਫ਼ਤੇ ’ਚ ਦਸਤਕ ਦੇਵੇਗਾ।  ਉੱਥੇ ਉਧਰ ਦੂਜੀ ਪਾਸੇ ਉੱਤਰ  ਪ੍ਰਦੇਸ਼ ’ਚ ਮੰਗਲਵਾਰ ਨੂੰ ਤੜਕੇ ਤਿੰਨ ਵਜੇ ਦੇ ਬਾਅਦ ਤੇਜ਼ ਹਵਾ ਅਤੇ ਹਲਕੀ ਬਾਰਿਸ਼ ਨਾਲ ਤਾਪਮਾਨ ’ਚ ਸਾਧਾਰਨ ਤੋਂ ਅੱਠ ਤੋਂ ਬਾਰਾਂ ਡਿਗਰੀ ਸੈਲਸੀਅਸ ਤੱਕ ਗਿਰਾਵਟ ਦਰਜ ਕੀਤੀ ਗਈ।