Uncategorized
ਟਰੰਪ ਨੇ ਸਾਲ ਦੇ ਅਖੀਰ ਤੱਕ ਵਰਕ ਵੀਜ਼ਾ ਸਸਪੈਂਡ ਕਰਨ ਦਾ ਕੀਤਾ ਐਲਾਨ

23 ਜੂਨ : ਟਰੰਪ ਪ੍ਰਸ਼ਾਸਨ ਨੇ ਸੋਮਵਾਰ ਨੂੰ ਐਚ 1 ਬੀ ਸਮੇਤ ਆਰਜ਼ੀ ਵਰਕ ਵੀਜ਼ਾ ਸਾਲ ਦੇ ਅਖੀਰ ਤੱਕ ਸਸਪੈਂਡ ਕਰਨ ਦਾ ਕੀਤਾ ਐਲਾਨ। ਇਹ ਦੇਸ਼ ਵਿਚ ਦੂਜੇ ਮੁਲਕਾਂ ਤੋਂ ਇਮੀਗਰੈਂਟਸ ਦੀ ਐਂਟਰੀ ਰੋਕਣ ਦਾ ਨਵਾਂ ਯਤਨ ਕੀਤਾ ਹੈ।
ਨਵੀਂ ਨੀਤੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਨਵੇਂ ਗ੍ਰੀਨ ਕਾਰਡ ਜਾਰੀ ਕਰਨ ‘ਤੇ ਅਪ੍ਰੈਲ ਵਿਚ ਲਾਈ ਰੋਕ ਦਾ ਅਗਲਾ ਪੜਾਅ ਤੇ ਵਾਧਾ ਮੰਨਿਆ ਜਾ ਰਿਹਾ ਹੈ। ਪ੍ਰਸ਼ਾਸਨਿਕ ਅਧਿਕਾਰੀ ਨੇ ਦੱਸਿਆ ਕਿ ਨਵੀਂ ਨੀਤੀ ਸ਼ੁਰੂਆਤੀ 60 ਦਿਨਾਂ ਤੋਂ ਲੈ ਕੇ ਸਾਲ ਦੇ ਅਖੀਰ ਤੱਕ ਲਾਗੂ ਰਹੇਗੀ।
ਉਸਨੇ ਮੀਡੀਆ ਨੂੰ ਦੱਸਿਆ ਕਿ ਐਚ 1 ਬੀ ‘ਤੇ ਕਾਰਵਾਈ ਆਰਜ਼ੀ ਹੈ ਪਰ ਅਮਰੀਕੀ ਵੀਜ਼ਾ ਪ੍ਰਣਾਲੀ ਵਿਚ ਸੁਧਾਰ ਲਿਆਉਂਦਿਆਂ ਇਸ ਵਿਚ ਮੈਰਿਟ ਆਧਾਰ ‘ਤੇ ਸਥਾਈ ਤਬੀਦਲੀ ਕੀਤੀ ਜਾਵੇਗੀ।