India
ਟਰੰਪ ਨੇ ਭਾਰਤ ‘ਤੇ ਠੋਕਿਆ 50% ਟੈਰਿਫ਼
TARRIF : ਡੋਨਾਲਡ ਟਰੰਪ ਨੇ ਇਕ ਵਾਰ ਫਿਰ ਤੋਂ ਭਾਰਤ ਨੂੰ ਵੱਡਾ ਝਟਕਾ ਦੇ ਦਿੱਤਾ ਹੈ। ਜੀ ਹਾਂ ਟਰੰਪ ਨੇ ਭਾਰਤ ਤੇ 50% ਟੈਰਿਫ਼ ਠੋਕਿਆ ਹੈ। ਦੱਸ ਦੇਈਏ ਕਿ ਰੂਸ ਤੋਂ ਤੇਲ ਖ਼ਰੀਦਣ ‘ਤੇ ਟਰੰਪ ਭੜਕ ਗਏ ਅਤੇ 25% ਦੀ ਬਜਾਏ 50% ਟੈਰਿਫ਼ ਲਗਾ ਦਿੱਤਾ ਹੈ।
ਅਮਰੀਕਾ ਨੇ ਕਿਹਾ ਕਿ ਇਹ ਫੈਸਲਾ ਭਾਰਤ ਵੱਲੋਂ ਰੂਸੀ ਤੇਲ ਦੀ ਲਗਾਤਾਰ ਖਰੀਦ ਦੇ ਜਵਾਬ ‘ਚ ਲਿਆ ਗਿਆ ਹੈ। ਇਸ ਦੇ ਨਾਲ, ਅਮਰੀਕਾ ਨੇ ਭਾਰਤ ‘ਤੇ ਕੁੱਲ 50 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕੀਤਾ ਹੈ।
ਇਹ ਟੈਰਿਫ 27 ਅਗਸਤ ਯਾਨੀ 21 ਦਿਨਾਂ ਦੇ ਅੰਦਰ ਲਾਗੂ ਹੋ ਜਾਵੇਗਾ। ਇਹ ਭਾਰਤ ਤੋਂ ਅਮਰੀਕਾ ਭੇਜੇ ਜਾਣ ਵਾਲੇ ਸਮਾਨ ‘ਤੇ ਲਾਗੂ ਹੋਵੇਗਾ। ਹਾਲਾਂਕਿ, ਉਹ ਸਮਾਨ ਜੋ ਇਸ ਤਾਰੀਖ ਤੋਂ ਪਹਿਲਾਂ ਰਵਾਨਾ ਹੋਏ ਹਨ ਅਤੇ 17 ਸਤੰਬਰ 2025 ਤੋਂ ਪਹਿਲਾਂ ਅਮਰੀਕਾ ਪਹੁੰਚ ਗਏ ਤਾਂ ਉਨ੍ਹਾਂ ਨੂੰ ਇਸ ਡਿਊਟੀ ਤੋਂ ਛੋਟ ਦਿੱਤੀ ਜਾਵੇਗੀ। ਆਦੇਸ਼ ਵਿੱਚ ਸਪੱਸ਼ਟ ਕੀਤਾ ਗਿਆ ਹੈ ਕਿ ਇਹ ਟੈਰਿਫ ਹੋਰ ਸਾਰੀਆਂ ਡਿਊਟੀਆਂ ਤੋਂ ਇਲਾਵਾ ਹੋਵੇਗਾ ਅਤੇ ਕੁਝ ਮਾਮਲਿਆਂ ਵਿੱਚ ਟੈਕਸਾਂ ਅਤੇ ਛੋਟ ਵੀ ਦਿੱਤੀ ਜਾ ਸਕਦੀ ਹੈ।
ਟਰੰਪ ਪ੍ਰਸ਼ਾਸਨ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਕੋਈ ਹੋਰ ਦੇਸ਼ ਰੂਸ ਤੋਂ ਸਿੱਧੇ ਜਾਂ ਅਸਿੱਧੇ ਤੌਰ ‘ਤੇ ਤੇਲ ਆਯਾਤ ਕਰਦਾ ਹੈ, ਤਾਂ ਉਸ ਵਿਰੁੱਧ ਵੀ ਇਸੇ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਸਕਦੀ ਹੈ। ਨਾਲ ਹੀ, ਜੇਕਰ ਰੂਸ ਜਾਂ ਕੋਈ ਹੋਰ ਪ੍ਰਭਾਵਿਤ ਦੇਸ਼ ਅਮਰੀਕੀ ਨੀਤੀਆਂ ਦੇ ਅਨੁਸਾਰ ਕਦਮ ਚੁੱਕਦਾ ਹੈ ਤਾਂ ਇਸ ਕ੍ਰਮ ‘ਚ ਬਦਲਾਅ ਵੀ ਸੰਭਵ ਹਨ।
