Connect with us

punjab

ਵਿਜੀਲੈਂਸ ਬਿਊਰੋ ਵੱਲੋਂ ਭਰਤੀ ਘੁਟਾਲੇ ਦਾ ਪਰਦਾਫਾਸ਼, 4 ਦੋਸ਼ੀ ਗਿ੍ਰਫ਼ਤਾਰ : ਬੀ.ਕੇ. ਉੱਪਲ

Published

on

b k uppal

ਪੰਜਾਬ ਵਿਜੀਲੈਂਸ ਬਿਊਰੋ ਨੇ ਜਾਲ ਵਿਛਾ ਕੇ ਇੱਕ ਭਰਤੀ ਘੁਟਾਲੇ ਦਾ ਪਰਦਾਫਾਸ ਕੀਤਾ ਹੈ ਜਿਸ ਵਿੱਚ ਚਾਰ ਮੁਲਜਮਾਂ ਨੂੰ ਕਾਬੂ ਲਿਆ ਗਿਆ ਹੈ ਅਤੇ ਮੁਲਜਮਾਂ ਕੋਲੋਂ 50,000 ਰੁਪਏ ਦੀ ਰਿਸਵਤ ਦੀ ਰਕਮ ਵੀ ਬਰਾਮਦ ਕਰ ਲਈ ਹੈ। ਮੁਲਜ਼ਮ ਵਿੱਚ ਸਾਮਲ ਪਿਰਥੀਪਾਲ ਸਿੰਘ ਮਲਟੀਪਰਪਜ ਹੈਲਥ ਵਰਕਰ, ਜੋ ਕਿ ਜ਼ਿਲਾ ਤਰਨ ਤਾਰਨ ਦੇ ਪਿੰਡ ਢੋਟੀਆਂ ਵਿਖੇ ਪ੍ਰਾਇਮਰੀ ਹੈਲਥ ਸੈਂਟਰ ਤਾਇਨਾਤ ਹੈ ਅਤੇ  ਉਸ ਦੇ ਸਾਥੀਆਂ ਮਲਕੀਅਤ ਸਿੰਘ, ਪਿੰਡ ਵਰਪਾਲ, ਜਲਿਾ ਅੰਮਿ੍ਰਤਸਰ, ਸੁਖਵੰਤ ਸਿੰਘ ਲੁਧਿਆਣਾ ਅਤੇ ਹਰਪਾਲ ਸਿੰਘ ਸਰਪੰਚ ਪਿੰਡ ਕੱਦ ਗਿੱਲ, ਜਲਿਾ ਤਰਨ ਤਾਰਨ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ। ਇਸ ਸਬੰਧੀ ਖੁਲਾਸਾ ਕਰਦਿਆਂ ਵਿਜੀਲੈਂਸ ਬਿਊਰੋ ਪੰਜਾਬ ਦੇ ਮੁੱਖ ਡਾਇਰੈਕਟਰ-ਕਮ-ਡੀ.ਜੀ.ਪੀ. ਸ੍ਰੀ ਬੀ ਕੇ ਉੱਪਲ ਨੇ ਦੱਸਿਆ ਕਿ ਸਕਿਾਇਤਕਰਤਾ ਬਰਿੰਦਰਪਾਲ ਸਿੰਘ ਵਸਨੀਕ ਮੁਹੱਲਾ ਜਸਵੰਤ ਸਿੰਘ ਨਗਰ, ਤਰਨ ਤਾਰਨ ਨੇ ਦੋਸ ਲਾਇਆ ਹੈ ਕਿ ਸੱਕੀ ਪਿਰਥੀਪਾਲ ਸਿੰਘ ਐਮਪੀਐਚ ਵਰਕਰ, ਪਿੰਡ ਢੋਟੀਆਂ ਜਿਲਾ ਤਰਨ ਤਾਰਨ ਉਸ ਨੂੰ ਜਾਣਦਾ ਸੀ ਅਤੇ ਉਸ ਨੂੰ (ਸ਼ਿਕਾਇਤਕਰਤਾ) ਸਰਕਾਰੀ ਨੌਕਰੀ ਵਿੱਚ ਭਰਤੀ ਕਰਵਾਉਣ ਦੀ ਪੇਸਕਸ ਕੀਤੀ। ਸਕਿਾਇਤਕਰਤਾ ਨੇ ਦੱਸਿਆ ਕਿ ਉਸਨੇ ਪੇਸਕਸ ਵਿਚ ਕੋਈ ਦਿਲਚਸਪੀ ਨਹੀਂ ਦਿਖਾਈ, ਸਗੋਂ ਉਸਨੇ ਆਪਣੇ ਰਿਸਤੇਦਾਰ ਹਰਮਨਦੀਪ ਸਿੰਘ ਵਾਸੀ ਪਿੰਡ ਚੱਕ ਸਿਕੰਦਰ ਜਲਿਾ ਤਰਨ ਤਾਰਨ ਨੂੰ ਸਰਕਾਰੀ ਨੌਕਰੀ ‘ਤੇ ਭਰਤੀ ਕਰਵਾਉਣ ਲਈ ਕਿਹਾ।

ਉਨਾਂ ਅੱਗੇ ਦੱਸਿਆ ਕਿ ਇਸ ਤੋਂ ਬਾਅਦ, ਪਿਰਥੀਪਾਲ ਸਿੰਘ ਸਕਿਾਇਤਕਰਤਾ ਬਰਿੰਦਰਪਾਲ ਸਿੰਘ ਨੂੰ ਮਲਕੀਤ ਸਿੰਘ ਕੋਲ ਲੈ ਗਿਆ, ਜਿਸ ਨੇ ਆਪਣੇ ਆਪ ਨੂੰ ਪਰਸੋਨਲ ਵਿਭਾਗ, ਪੰਜਾਬ ਦਾ ਇੱਕ ਮੁਲਾਜਮ ਦੱਸਿਆ। ਉਦੋਂ ਦੋਵੇਂ ਵਿਅਕਤੀਆਂ ਨੇ ਇਸ ਭਰਤੀ ਲਈ ਸਕਿਾਇਤਕਰਤਾ ਤੋਂ 3,50,000 ਰੁਪਏ ਦੀ ਰਿਸਵਤ ਦੀ ਮੰਗ ਕੀਤੀ ਅਤੇ ਪੇਸਗੀ ਰਿਸਵਤ ਵਜੋਂ  1,75,000 ਰੁਪਏ ਦੀ ਮੰਗ ਕੀਤੀ। ਵਿਜੀਲੈਂਸ ਮੁਖੀ ਨੇ ਅੱਗੇ ਦੱਸਿਆ ਕਿ ਮੁਲਜ਼ਮ ਪਿਰਥੀਪਾਲ ਸਿੰਘ ਨੇ ਪਹਿਲਾਂ ਹੀ ਸਕਿਾਇਤਕਰਤਾ ਪਾਸੋਂ ਮਿਤੀ 05.07.2021 ਨੂੰ 10,000 ਰੁਪਏ ਦੀ ਰਿਸਵਤ ਲੈ ਲਈ ਸੀ। ਇਸ ਤੋਂ ਬਾਅਦ, ਸਕਿਾਇਤਕਰਤਾ ਨੂੰ ਪਿਰਥੀਪਾਲ ਸਿੰਘ ਦਾ ਫੋਨ ਆਇਆ, ਜਿਸ ਵਿੱਚ ਉਸਨੇ ਭਰਤੀ ਕਾਰਵਾਈ ਸ਼ੁਰੂ ਕਰਨ ਲਈ ਅਡਵਾਂਸ ਵਜੋਂ 1,75,000 ਰੁਪਏ ਦੀ ਮੰਗ ਕੀਤੀ। ਇਸ ਤੋਂ ਬਾਅਦ, ਦੋਸੀ ਪਿਰਥਪਾਲ ਸਿੰਘ ਨੇ ਸਕਿਾਇਤਕਰਤਾ ਨੂੰ ਕਿਹਾ ਕਿ ਜੇ ਉਸ ਕੋਲੋਂ ਪੂਰੀ ਰਕਮ ਦਾ ਪ੍ਰਬੰਧ ਨਹੀਂ ਹੈ ਤਾਂ ਉਹ ਇੱਕ ਲੱਖ ਰੁਪਏ ਜਾਂ ਸਿਰਫ 50,000 ਰੁਪਏ ਦੇਵੇ।

ਇਸ ਤੋਂ ਇਲਾਵਾ, ਬੀ.ਕੇ. ਉੱਪਲ ਨੇ ਖੁਲਾਸਾ ਕੀਤਾ ਕਿ ਸਕਿਾਇਤਕਰਤਾ ਆਪਣੇ ਰਿਸਤੇਦਾਰ ਨੂੰ ਰਿਸਵਤ ਦੇ ਕੇ ਸਰਕਾਰੀ ਨੌਕਰੀ ਵਿਚ ਭਰਤੀ ਨਹੀਂ ਕਰਵਾਉਣਾ ਚਾਹੁੰਦਾ ਸੀ, ਪਰ ਉਹ ਇਸ ਸਾਰੇ ਘੁਟਾਲੇ ਦਾ ਪਰਦਾਫਾਸ ਕਰਨਾ ਚਾਹੁੰਦਾ ਸੀ। ਇਸ ਲਈ ਸਕਿਾਇਤਕਰਤਾ ਨੇ ਅੰਮਿ੍ਰਤਸਰ ਦੇ ਵਿਜੀਲੈਂਸ ਬਿਊਰੋ ਰੇਂਜ ਵਿੱਚ ਸੰਪਰਕ ਕੀਤਾ ਅਤੇ ਦੱਸਿਆ ਕਿ ਮੁਲਜਮ ਪਿਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਉਸ ਕੋਲੋਂ 50,000 ਰੁਪਏ ਦੀ ਹੋਰ ਕਿਸਤ ਦੀ ਮੰਗ ਕਰ ਰਹੇ ਹਨ। ਇਸ ਤੋਂ ਬਾਅਦ ਹਰਜਿੰਦਰ ਸਿੰਘ, ਡੀਐਸਪੀ ਵਿਜੀਲੈਂਸ ਬਿਊਰੋ ਯੂਨਿਟ ਤਰਨ ਤਾਰਨ ਨੇ ਜਾਲ ਵਿਛਾ ਕੇ ਐਮਪੀਐਚ ਵਰਕਰ ਪਿ੍ਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ ਦੋ ਗਵਾਹਾਂ ਦੀ ਹਾਜਰੀ ਵਿਚ ਸ਼ਿਕਾਇਤਕਰਤਾ ਪਾਸੋਂ ਦੂਜੀ ਕਿਸਤ ਵਜੋਂ 50,000 ਰੁਪਏ ਦੀ ਰਿਸਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ। ਇਸ ਸਬੰਧੀ ਉਕਤ ਮੁਲਜ਼ਮਾਂ ਖਿਲਾਫ ਭਿ੍ਰਸਟਾਚਾਰ ਰੋਕੂ ਕਾਨੂੰਨ ਦੇ ਤਹਿਤ ਕੇਸ ਦਰਜ਼ ਕਰ ਲਿਆ ਗਿਆ ਹੈ।

ਜਾਂਚ ਦੌਰਾਨ ਦੋਸੀ ਪਿ੍ਰਥੀਪਾਲ ਸਿੰਘ ਐਮਪੀਐਚ ਵਰਕਰ ਅਤੇ ਉਸਦੇ ਸਾਥੀ ਮਲਕੀਅਤ ਸਿੰਘ ਵਾਸੀ ਪਿੰਡ ਵਰਪਾਲ, ਜ਼ਿਲਾ ਅੰਮਿ੍ਰਤਸਰ ਨੇ ਖੁਲਾਸਾ ਕੀਤਾ ਹੈ ਕਿ ਇਸ ਸਮੇਂ ਲੁਧਿਆਣਾ ਰਹਿ ਰਿਹਾ ਸੁਖਵੰਤ ਸਿੰਘ ਉਥੋਂ ਹੀ ਕੰਮ ਕਰ ਰਿਹਾ ਹੈ ਜੋ ਉਨਾਂ ਦੇ ਗਿਰੋਹ ਦਾ ਮੁਖੀ ਹੈ ਅਤੇ ਆਮ ਲੋਕਾਂ ਤੋਂ ਵੱਖ ਵੱਖ ਸਰਕਾਰੀ ਵਿਭਾਗਾਂ ਵਿੱਚ ਭਰਤੀ ਦੇ ਨਾਂਅ ’ਤੇ ਧੋਖੇ ਨਾਲ ਪੈਸੇ ਠੱਗਦਾ ਹੈ। ਇਸ ਤੋਂ ਇਲਾਵਾ ਮੁਲਜਮਾਂ ਨੇ ਖੁਲਾਸਾ ਕੀਤਾ ਹੈ ਕਿ ਉਨਾਂ ਨੇ ਸ਼ਿਕਾਇਤਰਤਾ ਤੋਂ ਉਸਦੇ ਰਿਸਤੇਦਾਰ ਨੂੰ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਵਜੋਂ ਭਰਤੀ ਕਰਾਉਣ ਲਈ 3.5 ਲੱਖ ਰੁਪਏ ਲਏ ਹਨ ਅਤੇ ਇਸ ਰਾਸ਼ੀ ਵਿਚੋਂ ਉਸ ਦੇ ਸਾਥੀ ਸੁਖਵੰਤ ਸਿੰਘ 3 ਲੱਖ ਰੁਪਏ ਜਦਕਿ ਪਿ੍ਰਥੀਪਾਲ ਸਿੰਘ ਅਤੇ ਮਲਕੀਅਤ ਸਿੰਘ ਨੂੰ 25-25 ਹਜ਼ਾਰ ਰੁਪਏ ਮਿਲੇ।

ਇਸ ਤੋਂ ਪਹਿਲਾਂ ਮਲਕੀਅਤ ਸਿੰਘ ਅਤੇ ਮੁੱਖ ਸਰਗਨੇ ਸੁਖਵੰਤ ਸਿੰਘ ਨੇ ਜ਼ਿਲਾ ਅੰਮਿ੍ਰਤਸਰ ਦੇ ਪਿੰਡ ਮੱਲੀਆਂ ਦੇ ਵਸਨੀਕ ਹਰਪ੍ਰੀਤ ਸਿੰਘ ਤੋਂ ਲੁਧਿਆਣਾ ਵਿਖੇ ਪੀ.ਐਸ.ਪੀ.ਸੀ.ਐਲ. ਵਿੱਚ ਹੈਲਪਰ ਭਰਤੀ ਕਰਾਉਣ ਦੇ ਨਾਂਅ ’ਤੇ 1.50 ਲੱਖ ਦੀ ਠੱਗੀ ਮਾਰੀ ਸੀ। ਮਲਕੀਅਤ ਸਿੰਘ ਨੇ ਅੱਗੇ ਇਹ ਖੁਲਾਸਾ ਕੀਤਾ ਕਿ ਤਰਨ ਤਾਰਨ ਜ਼ਿਲੇ ਦੇ ਪਿੰਡ ਕੱਦ ਗਿੱਲ ਦਾ ਸਰਪੰਚ ਹਰਪਾਲ ਸਿੰਘ ਵੀ ਅੰਮਿ੍ਰਤਸਰ ਅਤੇ ਤਰਨਤਾਰਨ ਜ਼ਿਲਿਆਂ ਵਿੱਚ ਉਕਤ ਕਿੰਗਪਿਨ ਦੇ ਏਜੰਟ ਵਜੋਂ ਕੰਮ ਕਰ ਰਿਹਾ ਹੈ। ਸ੍ਰੀ ਉੱਪਲ ਨੇ ਅੱਗੇ ਦੱਸਿਆ ਕਿ ਮਲਕੀਅਤ ਸਿੰਘ ਨੇ ਤਫਤੀਸ ਦੌਰਾਨ ਇਹ ਵੀ ਖੁਲਾਸਾ ਕੀਤਾ ਹੈ ਕਿ ਸਾਲ 2019 ਵਿੱਚ ਉਸਨੇ ਡੌਮੀਨਿਕ ਸਹੋਤਾ, ਜਿਸਨੇ ਖੁਦ ਦੀ ਪਹਿਚਾਣ ਬੀ.ਐਸ.ਐਫ. ਦੇ ਸਹਾਇਕ ਕਮਾਂਡੈਂਟ ਵਜੋਂ ਦੱਸੀ ਸੀ, ਜ਼ਰੀਏ 4 ਵਿਅਕਤੀਆਂ ਦੀ ਲਿਖਤੀ ਅਤੇ ਮੈਡੀਕਲ ਪ੍ਰੀਖਿਆ ਪਾਸ ਕਰਵਾ ਕੇ ਉਨਾਂ ਨੂੰ ਬੀਐਸਐਫ ਵਿੱਚ ਭਰਤੀ ਕਰਵਾਇਆ ਸੀ। ਇਸ ਕੇਸ ਵਿੱਚ ਉਨਾਂ ਨੇ ਹਰੇਕ ਵਿਅਕਤੀ ਕੋਲੋਂ 2,80,000 ਰੁਪਏ ਲਏ ਸਨ ਅਤੇ ਡੌਮੀਨਿਕ ਸਹੋਤਾ ਨੇ ਹਰੇਕ ਵਿਅਕਤੀ ਪਿੱਛੇ 2.5 ਲੱਖ ਰੁਪਏ ਰੱਖੇ ਸਨ ਅਤੇ ਹਰੇਕ ਵਿਅਕਤੀ ਪਿੱਛੇ 30,000 ਰੁਪਏੇ ਮਲਕੀਅਤ ਸਿੰਘ ਨੂੰ ਦਿੱਤੇ।

ਡੌਮੀਨਿਕ ਸਹੋਤਾ ਜਨਵਰੀ, 2021 ਵਿਚ ਮੁਹਾਲੀ ਪੁਲਿਸ ਵੱਲੋਂ ਬੇਨਕਾਬ ਕੀਤੇ ਗਏ ਅਗਵਾਕਾਰਾਂ ਅਤੇ ਲੁਟੇਰਿਆਂ ਦੇ ਗਿਰੋਹ ਦਾ ਕਿੰਗਪਿਨ ਹੈ, ਜਿਸ ਨੇ ਖੁਦ ਨੂੰ ਕੌਮੀ ਜਾਂਚ ਏਜੰਸੀ, ਬੀਐਸਐਫ ਅਤੇ ਹੋਰ ਉੱਚ ਸੁਰੱਖਿਆ ਏਜੰਸੀਆਂ ਦੇ ਇੱਕ ਅਧਿਕਾਰੀ ਵਜੋਂ ਪੇਸ਼ ਕੀਤਾ ਸੀ। ਇਸ ਸਬੰਧ ਵਿੱਚ ਇਸ ਗਿਰੋਹ ਖ਼ਿਲਾਫ਼ ਪੁਲਿਸ ਥਾਣਾ ਫੇਜ -1, ਮੁਹਾਲੀ ਵਿਖੇ ਧਾਰਾ 364-ਏ, 34 ਆਈਪੀਸੀ ਅਤੇ 25/54/59 ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਅਤੇ ਉਨਾਂ ਕੋਲੋਂ 3 ਗੈਰ ਕਾਨੂੰਨੀ 32 ਬੋਰ ਦੇ ਹਥਿਆਰ, ਇੱਕ ਦੇਸੀ ਪਿਸਤੌਲ, ਗੋਲੀ ਸਿੱਕਾ, ਫਰਜ਼ੀ ਆਈਡੀ ਕਾਰਡ, ਵਰਦੀਆਂ, ਲੈਪਟਾਪ, 4 ਵਾਹਨ ਅਤੇ 25 ਲੱਖ ਰੁਪਏ ਦੀ ਲੁੱਟ ਦਾ ਪੈਸਾ ਬਰਾਮਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਸ ਗਿਰੋਹ ਦੇ ਕਿੰਗਪਿਨ ਡੌਮੀਨਿਕ ਸਹੋਤਾ, ਜਿਸ ਨੇ ਖੁਦ ਨੂੰ  ਬੀ.ਐਸ.ਐਫ. ਦਾ ਸਹਾਇਕ ਕਮਾਂਡੈਂਟ ਅਤੇ ਉਸ ਦੇ ਪਿਤਾ ਗੋਵਿੰਦਰ ਸਿੰਘ, ਜਿਸਨੇ ਖੁਦ ਨੂੰ ਬੀਐਸਐਫ ਦਾ ਇੰਸਪੈਕਟਰ ਦੱਸਿਆ ਸੀ, ਉਸਦੇ ਭਰਾ ਮੁਖਤਿਆਰ ਸਿੰਘ ਉਰਫ਼ ਪੀਟਰ, ਅਮਨਦੀਪ ਸਿੰਘ, ਰਾਜਵੀਰ ਸਿੰਘ ਅਤੇ ਯੋਧਵੀਰ ਸਿੰਘ ਨੂੰ ਵੀ ਮੁਹਾਲੀ ਪੁਲਿਸ ਨੇ ਕਾਬੂ ਕੀਤਾ ਸੀ ਅਤੇ ਉਹ ਇਸ ਸਮੇਂ ਉਕਤ ਮਾਮਲੇ ਵਿਚ ਰੋਪੜ ਜੇਲ ਵਿਚ ਬੰਦ ਹਨ।

ਹੋਰ ਪੁੱਛਗਿੱਛ ਵਿਚ ਇਹ ਸਾਹਮਣੇ ਆਇਆ ਹੈ ਕਿ ਡੌਮੀਨਿਕ ਸਹੋਤਾ ਅਤੇ ਹੋਰਨਾਂ ਖਿਲਾਫ਼ ਇਸ ਤੋਂ ਪਹਿਲਾਂ ਪੁਲਿਸ ਥਾਣਾ ਐਨ.ਆਰ.ਆਈ. ਅੰਮਿ੍ਰਤਸਰ ਵਿਖੇ ਆਈ.ਪੀ.ਸੀ. ਦੀ ਧਾਰਾ 420, 406, 120-ਬੀ ਤਹਿਤ ਐਫਆਈਆਰ ਨੰ. 7/16 ਅਤੇ ਪੁਲਿਸ ਥਾਣਾ ਫਤਿਹਗੜ ਚੂੜੀਆਂ, ਬਟਾਲਾ ਵਿਖੇ ਆਈ.ਪੀ.ਸੀ. ਦੀ ਧਾਰਾ 420 ਤਹਿਤ ਐਫਆਈਆਰ ਨੰਬਰ 129 ਮਿਤੀ 25.12.2020 ਦਰਜ ਹਨ। ਸ੍ਰੀ ਉੱਪਲ ਨੇ ਕਿਹਾ ਕਿ ਉਕਤ ਕੇਸ ਵਿੱਚ ਡੌਮੀਨਿਕ ਸਹੋਤਾ ਦਾ ਪੋ੍ਰਡਕਸ਼ਨ ਵਾਰੰਟ ਹਾਸਲ ਕੀਤਾ ਜਾਵੇਗਾ। ਇਸ ਲਈ ਉਪਰੋਕਤ ਮੁਲਜਮ ਮਲਕੀਅਤ ਸਿੰਘ ਅਤੇ ਪਿ੍ਰਥੀਪਾਲ ਸਿੰਘ ਵੱਲੋਂ ਕੀਤੇ ਗਏ ਖੁਲਾਸਿਆਂ ਦੇ ਮੱਦੇਨਜਰ ਉਕਤ ਕੇਸ ਵਿੱਚ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਨੂੰ ਮੁਲਜਮ ਨਾਮਜਦ ਕੀਤਾ ਗਿਆ ਹੈ। ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਛਾਪੇਮਾਰੀ ਦੌਰਾਨ ਉਪਰੋਕਤ ਪਿੰਡ ਮੱਲੀਆਂ ਦਾ ਹਰਪ੍ਰੀਤ ਸਿੰਘ, ਜਿਸ ਤੋਂ ਇਸ ਗਿਰੋਹ ਨੇ ਪੀਐਸਪੀਸੀਐਲ ਵਿੱਚ ਹੈਲਪਰ ਵਜੋਂ ਭਰਤੀ ਕਰਨ ਦੇ ਬਹਾਨੇ 1.50 ਲੱਖ ਰੁਪਏ ਠੱਗ ਲਏ ਸਨ, ਸਮੇਤ ਸਰਕਾਰੀ ਨੌਕਰੀ ਲੈਣ ਦੇ ਛੇ ਹੋਰ ਇਛੁੱਕ ਵਿਅਕਤੀ ਕਿੰਗਪਿਨ ਸੁਖਵੰਤ ਸਿੰਘ ਦੀ ਥਾਂ ’ਤੇ ਹੀ ਮੌਜੂਦ ਸਨ। ਇਸ ਤੋਂ ਇਲਾਵਾ, ਸਰਕਾਰੀ ਨੌਕਰੀ ਲੈਣ ਦੇ ਇਛੁੱਕ ਛੇ ਹੋਰ ਵਿਅਕਤੀਆਂ ਨੇ ਵਿਜੀਲੈਂਸ ਬਿਊਰੋ ਦੇ ਸਾਹਮਣੇ ਦਰਜ ਆਪਣੇ ਬਿਆਨਾਂ ਵਿੱਚ ਖੁਲਾਸਾ ਕੀਤਾ ਹੈ ਕਿ ਉਨਾਂ ਨਾਲ ਵੀ ਉਕਤ ਮੁਲਜ਼ਮ ਸੁਖਵੰਤ ਸਿੰਘ ਨੇ ਠੱਗੀ ਮਾਰ ਲੈਣੀ ਸੀ ਕਿਉਂਕਿ ਉਹ ਸਰਕਾਰੀ ਨੌਕਰੀ ਲੈਣ ਦੇ ਇਛੁੱਕ ਇਨਾਂ ਛੇ ਵਿਅਕਤੀਆਂ ਉਤੇ ਵੀ ਪੀਐਸਪੀਸੀਐਲ ਵਿੱਚ ਹੈਲਪਰ ਦੀ ਨੌਕਰੀ ਦੇ ਬਦਲੇ ਨਿਰਧਾਰਤ ਰਾਸ਼ੀ ਤੁਰੰਤ ਜਮਾ ਕਰਨ ਲਈ ਦਬਾਅ ਪਾ ਰਿਹਾ ਸੀ। ਗਿ੍ਰਫਤਾਰ ਕੀਤੇ ਗਏ ਉਕਤ ਮੁਲਜਮ ਸੁਖਵੰਤ ਸਿੰਘ ਅਤੇ ਹਰਪਾਲ ਸਿੰਘ ਸਰਪੰਚ ਦੀ ਜਾਂਚ ਅਤੇ ਪੁੱਛਗਿੱਛ ਚੱਲ ਰਹੀ ਹੈ ਅਤੇ ਪੁੱਛਗਿੱਛ ਦੌਰਾਨ ਕਈ ਖੁਲਾਸੇ ਹੋਣ ਦੀ ਉਮੀਦ ਹੈ। ਇਸ ਸਬੰਧ ਵਿਚ ਪੁਲਿਸ ਥਾਣਾ ਵਿਜੀਲੈਂਸ ਬਿਊਰੋ, ਅੰਮਿ੍ਰਤਸਰ ਵਿਖੇ ਭਿ੍ਰਸਟਾਚਾਰ ਰੋਕੂ ਐਕਟ ਦੀ ਧਾਰਾ 7 ਅਤੇ ਆਈ.ਪੀ.ਸੀ. ਦੀ ਧਾਰਾ 420/120-ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।