punjab
ਬਸਪਾ ਤੇ ਅਕਾਲੀ ਦਲ ਨੇ ਸਮਝੌਤੇ ਤੋਂ ਪਹਿਲਾਂ ਵੇਖੋ ਕਿਹੜਾ ਨਾਅਰਾ ਦਿੱਤਾ?

ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਪੰਜਾਬ ‘ਚ ਸਿਆਸੀ ਗੱਠਜੋੜ ਹੋ ਗਿਆ ਹੈ। ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿਹੜੇ ‘ਚ ਪ੍ਰੈਸ ਕਾਨਫਰੰਸ ਇਸ ਦੌਰਾਨ ਖੁਲ੍ਹਾ ਪੰਡਾਲ ਲਗਾਇਆ ਗਿਆ ਹੈ। ਇਸ ਸਮੇਂ ਪਿੱਛੇ ਵੱਡੀ ਫਲੈਕਸ ਲਗਾਈ ਹੋਈ ਹੈ। ਜਿਸ ਉਪਰ ਬਾਬੂ ਕਾਂਸੀ ਰਾਮ ਤੋਂ ਇਲਾਵਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਫੋਟੋਆ ਨੂੰ ਵੱਡਾ ਕਰਕੇ ਲਗਾਇਆ ਗਿਆ ਹੈ। ਜਦਕਿ ਉਸੇ ਤਰ੍ਹਾਂ ਉਨ੍ਹਾਂ ਦੇ ਹੈਠਾਂ ਛੋਟੀਆਂ ਫੋਟੋਆਂ ਸੁਖਬੀਰ ਸਿੰਘ ਬਾਦਲ ਤੇ ਮਾਇਆਵਤੀ ਦੀਆਂ ਲੱਗੀਆਂ ਹਨ। ਫਲੈਕਸ ਤੇ ਨਵਾਂ ਨਾਅਰਾ ਦਿੱਤਾ ਗਿਆ ਹੈ ਕਿ ਸੋਚ ਵਿਕਾਸ ਦੀ ਨਵੇਂ ਪੰਜਾਬ ਦੀ ਉਧਰ ਬਹੁਜਨ ਸਮਾਜ ਪਾਰਟੀ ਦੀ ਲੀਡਰਸ਼ੀਪ ਕੌਮੀ ਜਨਰਲ ਸਕੱਤਰ ਸਤੀਸ਼ ਚੰਦਰਾ ਦੀ ਅਗਵਾਈ ‘ਚ ਅਕਾਲੀ ਦਲ ਦੇ ਦਫ਼ਤਰ ਪੁੱਜ ਗਏ ਜਿਸ ਦਾ ਪਾਰਕ ‘ਚ ਅਕਾਲੀ ਦਲ ਦੇ ਵਰਕਰਾਂ ਵੱਲੋਂ ਨਾਅਰੇਬਾਜ਼ੀ ਕਰ ਕੇ ਤੇ ਢੋਲ ਵਜਾ ਕੇ ਸੁਆਗਤ ਕੀਤਾ ਜਾ ਰਿਹਾ ਹੈ।