punjab
ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਤੋਂ ਕੈਨੇਡਾ ਗਏ ਨੌਜਵਾਨ ਦੀ ਮੌਤ

ਪੰਜਾਬ ਤੋਂ ਕੈਨੇਡਾ ਗਏ ਹੋਏ ਪੰਜਾਬੀ ਨੋਜਵਾਨ ਦੀ ਮੋਤ ਹੋਈ। ਦੋ ਸਾਲ ਪਹਿਲਾਂ ਕੈਨੇਡਾ ਗਏ ਨੋਜਵਾਨ ਦੀ ਐਬਰਸਫੋਰਡ ‘ਚ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਹੈ। ਨੌਜਵਾਨ ਮੋਗਾ ਦਾ ਰਹਿਣ ਵਾਲਾ ਸੀ। ਮਿਲੀ ਜਾਣਕਾਰੀ ਅਨੁਸਾਰ ਸੰਦੀਪ ਸਿੰਘ ਜਦ ਉਥੋਂ ਕੰਮ ਤੋਂ ਵਾਪਿਸ ਘਰ ਆਇਆ ਤਾਂ ਨਹਾਉਣ ਲੱਗਿਆ ਦਿਲ ਦਾ ਦੌਰਾ ਪੈਣ ਨਾਲ ਮੌਕੇ ਤੇ ਹੀ ਉਸਦੀ ਮੌਤ ਹੋ ਗਈ। ਉਹ ਦੋ ਸਾਲ ਪਹਿਲਾ ਆਪਣੇ ਵਧੀਆ ਭਵਿੱਖ ਲਈ ਪੰਜਾਬ ਤੋਂ ਕੈਨੇਡਾ ਪੜ੍ਹਾਈ ਕਰਨ ਲਈ ਗਿਆ ਹੋਇਆ ਸੀ। ਆਪਣੇ ਸੁਪਨਿਆ ਨੂੰ ਸਾਕਾਰ ਕਰਨ ਲਈ ਉਹ ਕੈਨੇਡਾ ਪੜਾਈ ਤੇ ਨਾਲ ਹੀ ਨੌਕਰੀ ਕਰਦਾ ਸੀ।