Connect with us

Punjab

ਪੰਜਾਬ ‘ਚ ਫਿਰ ਤੋਂ ਲੱਗਣਗੇ ਬਿਜਲੀ ਦੇ ਲੰਬੇ ਕੱਟ

Published

on

ਪੰਜਾਬ ਵਾਸੀਆਂ ਲਈ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ।ਅੱਜ ਫਿਰ ਤੋਂ ਸੂਬੇ ਦੇ ਕਈ ਹਿੱਸਿਆਂ ‘ਚ ਬਿਜਲੀ ਦੇ ਲੰਬੇ ਕੱਟ ਲੱਗਣ ਦੀ ਸੰਭਾਵਨਾ ਹੈ।

ਮਿਲ ਰਹੀ ਜਾਣਕਾਰੀ ਮੁਤਾਬਕ, ਵੱਧ ਰਹੀ ਗਰਮੀ ਅਤੇ ਬਿਜਲੀ ਦੀ ਮੰਗ ‘ਚ ਭਾਰੀ ਵਾਧੇ ਕਾਰਨ ਇਹ ਸਥਿਤੀ ਬਣੀ ਹੈ। ਬਿਜਲੀ ਵਿਭਾਗ ‘ਤੇ ਲੋਡ ਵਧਣ ਨਾਲ ਸਪਲਾਈ ਪ੍ਰਭਾਵਿਤ ਹੋ ਰਹੀ ਹੈ।

ਕਈ ਇਲਾਕਿਆਂ ‘ਚ ਘੰਟਿਆਂ ਲੰਬੇ ਪਾਵਰ ਕੱਟ ਦੀਆਂ ਖ਼ਬਰਾਂ ਆ ਰਹੀਆਂ ਹਨ, ਜਿਸ ਨਾਲ ਲੋਕਾਂ ਨੂੰ ਕਾਫ਼ੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।

ਖ਼ਾਸ ਕਰਕੇ ਦੁਪਹਿਰ ਅਤੇ ਸ਼ਾਮ ਦੇ ਸਮੇਂ ਇਹ ਕੱਟ ਵੱਧ ਹੋ ਸਕਦੇ ਹਨ, ਜਦੋਂ ਬਿਜਲੀ ਦੀ ਖਪਤ ਸਭ ਤੋਂ ਜ਼ਿਆਦਾ ਹੁੰਦੀ ਹੈ। ਪ੍ਰਸ਼ਾਸਨ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਬਿਜਲੀ ਦੀ ਬਚਤ ਕਰਨ ਅਤੇ ਬਿਨਾਂ ਲੋੜ ਦੇ ਉਪਕਰਣ ਬੰਦ ਰੱਖਣ।

ਇਸ ਥਾਵਾਂ ‘ਤੇ ਲਗਣਗੇ ਕੱਟ

ਲੁਧਿਆਣਾ, ਜਲੰਧਰ, ਅੰਮ੍ਰਿਤਸਰ , ਮੋਹਾਲੀ , ਪਟਿਆਲਾ ਅਤੇ ਬਠਿੰਡਾ ਸ਼ਹਿਰ ‘ਚ ਲੰਬੇ ਸਮੇਂ ਲਈ ਕੱਟ ਲਗਣਗੇ।