Connect with us

Entertainment

ਸੁਸ਼ਾਂਤ ਸਿੰਘ ਰਾਜਪੂਤ ਦੀ ਜ਼ਿੰਦਗੀ ‘ਤੇ ਬਣੀ ਫਿਲਮ ‘ਨਿਆਂ ਦ ਜਸਟਿਸ’ ਦਾ ਟਰੇਲਰ ਹੋਇਆ ਲਾਂਚ,

Published

on

sushant singh rajput

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦੀ ਪਹਿਲੀ ਵਰ੍ਹੇਗੰਢ ਤੋਂ ਪਹਿਲਾਂ ਲੋਕ ਉਨ੍ਹਾਂ ਨੂੰ ਯਾਦ ਕਰ ਰਹੇ ਹਨ। ਦੂਜੇ ਪਾਸੇ ਉਨ੍ਹਾਂ ਦੀ ਮੌਤ ਦੀ ਗੁੱਥੀ ਅਜੇ ਤਕ ਨਹੀਂ ਸੁਲਝੀ ਹੈ। ਹਾਲਾਂਕਿ ਇਸ ਕੇਸ ‘ਚ ਸੀਬੀਆਈ ਦੀ ਜਾਂਚ ਚੱਲ ਰਹੀ ਹੈ। ਇਸ ਵਿਚਕਾਰ ਅਦਾਕਾਰ ਦੀ ਜ਼ਿੰਦਗੀ ‘ਤੇ ਬਣਨ ਵਾਲੀ ਫਿਲਮ ਦਾ ਟਰੇਲਰ ਲਾਂਚ ਹੋ ਗਿਆ ਹੈ। ‘ਨਿਆਂ ਦ ਜਸਟਿਸ’ ਨਾਂ ਦੀ ਇਸ ਫਿਲਮ ਤੋਂ ਉਮੀਦ ਹੈ ਕਿ ਸੁਸ਼ਾਂਤ ਦੀ ਜ਼ਿੰਦਗੀ ਨਾਲ ਜੁੜੇ ਰਾਜ ਬਾਹਰ ਲੈ ਆਵੇਗੀ।

ਪਰਿਵਾਰ ਨੇ ਕੀਤੀ ਸੀ ਬੈਨ ਦੀ ਮੰਗ

ਦੱਸ ਦੇਈਏ ਕਿ ਸੁਸ਼ਾਂਤ ਸਿੰਘ ਰਾਜਪੂਤ ਦੇ ਪਿਤਾ ਨੇ ਇਸ ਫਿਲਮ ਸਮੇਤ ਏਸੀ 4 ਫਿਲਮਾਂ ਨੂੰ ਕੋਰਟ ਤੋਂ ਬੈਨ ਕਰਨ ਦੀ ਮੰਗ ਕੀਤੀ ਸੀ ਜਿਨ੍ਹਾਂ ਨੂੰ ਅਦਾਕਾਰ ਦੀ ਜ਼ਿੰਦਗੀ ‘ਤੇ ਅਧਾਰਿਤ ਦੱਸਿਆ ਜਾ ਰਿਹਾ ਸੀ ਪਰ 10 ਜੂਨ ਨੂੰ ਦਿੱਲੀ ਹਾਈ ਕੋਰਟ ਦੇ ਜਸਟਿਸ ਸੰਜੀਵ ਨਰੂਲਾ ਨੇ ਇਹ ਪਟੀਸ਼ਨ ਖਾਰਜ ਕਰ ਦਿੱਤੀ। ਇਸ ਤੋਂ ਬਾਅਦ ਮੇਕਰਜ਼ ਨੇ ਫਿਲਮ ‘ਨਿਆਂ ਦ ਜਸਟਿਸ’ ਦਾ ਟਰੇਲਰ ਰਿਲੀਜ਼ ਕਰ ਦਿੱਤਾ ਹੈ।

          ਇਸ ਟਰੇਲਰ ਦੀ ਸ਼ੁਰੂਆਤ ਇਕ ਟੀਵੀ ਨਿਊਜ਼ ਤੋਂ ਹੁੰਦੀ ਹੈ, ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਕਿਸੇ ਮਹਿੰਦਰ ਸਿੰਘ ਨਾਂ ਦੇ ਫਿਲਮ ਅਦਾਕਾਰ ਨੇ ਆਪਣੇ ਘਰ ‘ਚ ਖੁਦਕੁਸ਼ੀ ਕਰ ਲਈ ਹੈ। ਉੱਥੇ ਦਿਖਾਇਆ ਗਿਆ ਸੀਨ ਪੂਰੀ ਤਰ੍ਹਾਂ ਨਾਲ ਉਦਾਂ ਦਾ ਹੀ ਹੈ ਜਿਵੇਂ ਸੁਸ਼ਾਂਤ ਦੀ ਮੌਤ ਤੋਂ ਬਾਅਦ ਖ਼ਬਰਾਂ ‘ਚ ਦੇਖਿਆ ਗਿਆ ਸੀ। ਇਸ ਤੋਂ ਬਾਅਦ ਐਂਟਰੀ ਹੁੰਦੀ ਹੈ ਅਦਾਕਾਰਾ ਦੀ ਜਿਸ ਨਾਲ ਅਦਾਕਾਰ ਦੇ ਇਨਟੀਮੇਟ ਸੀਨ ਦਿਖਾਏ ਗਏ ਹਨ। ਫਿਲਮ ‘ਚ ਕੁੜੀ, ਪੈਸਾ, ਨਸ਼ਾ, ਕ੍ਰਾਈਮ, ਗਲੈਮਰ ਸਭ ਕੁਝ ਦਿਖਾਇਆ ਗਿਆ ਹੈ। ਫਿਲਮ ‘ਚ ਅਦਾਕਾਰ ਦੇ ਪਿਤਾ ਉਸ ਦੇ ਅਕਾਊਂਟ ਤੋਂ ਲੈਣ-ਦੇਣ ਦੀ ਗੱਲ ਕਰਦੇ ਨਜ਼ਰ ਆ ਰਹੇ ਹਨ ਜੋ ਤੁਹਾਨੂੰ ਸੁਸ਼ਾਂਤ ਸਿੰਘ ਦੇ ਕੇਸ ਨਾਲ ਸਿੱਧਾ ਜੋੜੇਗੀ।         ਇਸ ਫਿਲਮ ‘ਚ ਸਟਾਰ ਕਾਸਟ ਕਾਫੀ ਵਧੀਆ ਰੱਖੀ ਗਈ ਹੈ, ਸਾਰੇ ਕਿਰਦਾਰ ਰਿਅਲ ਲਾਈਫ ‘ਚ ਸੁਸ਼ਾਂਤ ਨਾਲ ਸਬੰਧਿਤ ਲੋਕਾਂ ਨਾਲ ਮਿਲਦੇ ਜੁਲਦੇ ਲਏ ਗਏ ਹਨ। ਫਿਲਮ ‘ਚ ਜੁਬੇਰ ਖ਼ਾਨ ਤੇ ਸ਼ੇਰਿਆ ਸ਼ੁਕਲਾ ਲੀਡ ਰੋਲ ‘ਚ ਹੈ। ਇਸ ਤੋਂ ਇਲ਼ਾਵਾ ਕਈ ਦਿੱਗਜ ਕਲਾਕਾਰ ਫਿਲਮ ‘ਚ ਹਨ, ਜਿਵੇਂ ਕਿ ਅਸਰਾਨੀ, ਸ਼ਕਤੀ ਕਪੂਰ, ਅਮਨ ਵਰਮਾ।