Uncategorized
ਆਸਟ੍ਰੇਲੀਆ ‘ਚ ਰਹਿੰਦੇ ਪੰਜਾਬੀ ਗਾਇਕ ਨਿੰਮਾ ਖਰੌੜ ਦੀ ਹੋਈ ਮੌਤ
ਪੰਜਾਬੀ ਸੰਗੀਤ ਦੀ ਦੁਨੀਆ ਨੂੰ ਇੱਕ ਵੱਡਾ ਘਾਟਾ ਪੈ ਗਿਆ,ਜਦੋਂ ਮਸ਼ਹੂਰ ਪੰਜਾਬੀ ਗਾਇਕ ਨਿੰਮਾ ਖਰੌੜ ਦੀ ਆਸਟਰੇਲੀਆ ਵਿਚ ਅਚਨਚੇਤ ਮੌਤ ਹੋ ਗਈ। ਫਿਲਹਾਲ ਮੌਤ ਦਾ ਕਾਰਨ ਦਾ ਕੁਝ ਪਤਾ ਨਹੀਂ ਲੱਗ ਸਕਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਲਾਕਾਰ ਨਿੰਮਾ ਖਰੌੜ ਪਟਿਆਲਾ ਜ਼ਿਲ੍ਹੇ ਦੇ ਪਿੰਡ ਲੰਗ ਨਾਲ ਸਬੰਧਤ ਸੀ ਅਤੇ ਪਿਛਲੇ ਲੰਮੇ ਸਮੇਂ ਤੋਂ ਆਸਟਰੇਲੀਆ ਵਿੱਚ ਰਹਿ ਰਿਹਾ ਸੀ।
ਜਿਕਰਯੋਗ ਹੈ ਕਿ ਪੰਜਾਬੀ ਗਾਇਕ ਨਿੱਮਾ ਖਰੋੜ ਨੂੰ ਪੰਜਾਬ ਤੇ ਵਿਦੇਸ਼ਾਂ ਵਿੱਚ ਕਾਫੀ ਲੋਕ ਸੁਣਦੇ ਸਨ ਤੇ ਉਸਦੇ ਗੀਤਾਂ ਨੂੰ ਵੀ ਪਿਆਰ ਦਿੰਦੇ ਸਨ । ਨਿੰਮੇ ਦੇ ‘ਡਾਲਰਾਂ ਤੋਂ ਕਮੀਆਂ ਨਾ ਹੋਈਆਂ ਕਦੇ ਪੂਰੀਆਂ’ ਅਤੇ ‘ਪੱਗ ਤੇ ਪੂਣੀ’ ਸਮੇਤ ਹੋਰ ਗਾਣੇ ਮਕਬੂਲ ਹੋਏ। ਮੈਲਬੌਰਨ ਵੱਸਦਾ ਪੰਜਾਬੀ ਭਾਈਚਾਰਾ ਤਾਂ ਇਸ ਨਾਮ ਤੋਂ ਵਾਕਫ਼ ਹੀ ਸੀ। ਲਗਪਗ ਡੇਢ ਦਹਾਕਾ ਪਹਿਲਾਂ ਜਦੋਂ ਪਟਿਆਲਾ ਜਿਲ੍ਹੇ ਦੇ ਪਿੰਡ ਲੰਗ ਤੋਂ ਉਹ ਆਸਟ੍ਰੇਲੀਆ ਆਇਆ ਤਾਂ ਉਸਦੀ ਅੱਖਾਂ ਵਿੱਚ ਸੁਫਨੇ ਸਨ। ਆਪਣੀ ਪਤਨੀ ਅਤੇ ਦੋ ਛੋਟੇ ਬੱਚਿਆਂ ਨਾਲ ਪਰਿਵਾਰ ਹਾਸੇ ਖੇਡੇ ‘ਚ ਜੀਵਨ ਬਸਰ ਕਰ ਰਿਹਾ ਸੀ। ਪਰ ਨਿੱਮਾ ਖਰੋੜ ਦੀ ਹੋਈ ਅਚਾਨਕ ਮੌਤ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ।