Connect with us

punjab

ਪੰਜਾਬ ‘ਚ ਹੀ ਛੁਪਿਆ ਬੈਠਾ ਅੰਮ੍ਰਿਤਪਾਲ,ਹੁਸ਼ਿਆਰਪੁਰ ‘ਚ ਬੀਤੀ ਰਾਤ ਨੂੰ ਪੁਲਿਸ ਨੇ ਜਾਰੀ ਕੀਤਾ ਸਰਚ ਅਭਿਆਨ

Published

on

ਵਾਰਿਸ ਪੰਜਾਬ ਦੇ ਮੁਖੀ ਖਾਲਿਸਤਾਨ ਸਮਰਥਕ ਅੰਮ੍ਰਿਤਪਾਲ ਸਿੰਘ ਪੰਜਾਬ ਵਿੱਚ ਹੀ ਲੁਕਿਆ ਹੋਇਆ ਹੈ। ਮੰਗਲਵਾਰ ਰਾਤ ਨੂੰ ਪੁਲਿਸ ਨੂੰ ਇੱਕ ਸ਼ੱਕੀ ਇਨੋਵਾ (ਪੀਬੀ 10 ਸੀਕੇ 0527) ਬਾਰੇ ਸੂਚਨਾ ਮਿਲੀ। ਜੋ ਕਿ ਫਗਵਾੜਾ ਤੋਂ ਹੁਸ਼ਿਆਰਪੁਰ ਜਾ ਰਹੀ ਸੀ। ਇਸ ਵਿੱਚ ਅੰਮ੍ਰਿਤਪਾਲ ਅਤੇ ਪਪਲਪ੍ਰੀਤ ਸਵਾਰ ਪਾਏ ਗਏ। ਇਸ ਤੋਂ ਬਾਅਦ ਪੰਜਾਬ ਪੁਲਿਸ ਦੀ ਕਾਊਂਟਰ ਇੰਟੈਲੀਜੈਂਸ ਟੀਮ ਨੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ।

ਇਸ ਤੋਂ ਬਾਅਦ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 700 ਪੁਲਸ ਮੁਲਾਜ਼ਮਾਂ ਨੇ ਰਾਤ ਭਰ ਤਲਾਸ਼ੀ ਮੁਹਿੰਮ ਚਲਾਈ। ਪੁਲਿਸ ਦੀ ਕਾਰਵਾਈ ਤੋਂ ਬਾਅਦ ਨੌਜਵਾਨ ਇਨੋਵਾ ਗੱਡੀ ਨੂੰ ਗੁਰਦੁਆਰਾ ਸਾਹਿਬ ਨੇੜੇ ਛੱਡ ਕੇ ਫਰਾਰ ਹੋ ਗਏ। ਜਿਸ ਨੂੰ ਪੁਲਿਸ ਨੇ ਹਿਰਾਸਤ ਵਿੱਚ ਲੈ ਲਿਆ ਹੈ। ਇਸ ਤੋਂ ਬਾਅਦ ਅਰਧ ਸੈਨਿਕ ਬਲ ਨੂੰ ਵੀ ਬੁਲਾਇਆ ਗਿਆ ਹੈ। ਪਿੰਡ ਮਰਣੀਆਂ ਵਿੱਚ ਮੁੜ ਸਰਚ ਆਪਰੇਸ਼ਨ ਚਲਾਇਆ ਜਾਵੇਗਾ। ਪਿੰਡ ਨੂੰ ਰਾਤ ਤੋਂ ਹੀ ਸੀਲ ਕਰ ਦਿੱਤਾ ਗਿਆ ਹੈ।

ਸੂਤਰਾਂ ਮੁਤਾਬਕ ਉਹ ਇਕ ਅੰਤਰਰਾਸ਼ਟਰੀ ਚੈਨਲ ਨੂੰ ਇੰਟਰਵਿਊ ਦੇਣ ਲਈ ਜਲੰਧਰ ਆ ਰਹੇ ਸਨ। ਜਿਸ ਵਿੱਚ ਉਹ ਆਪਣੀ ਪੂਰੀ ਗੱਲ ਰੱਖ ਕੇ ਆਤਮ ਸਮਰਪਣ ਕਰ ਸਕਦਾ ਸੀ। ਹਾਲਾਂਕਿ ਪੁਲਿਸ ਨੇ ਫਿਲਹਾਲ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ

ਪਿੰਡ ਗੁਰੂਘਰ ਨੇੜੇ ਮਿਲੀ ਕਾਰ
ਪੰਜਾਬ ਪੁਲਿਸ ਅਤੇ ਇਸ ਦੇ ਕਾਊਂਟਰ ਇੰਟੈਲੀਜੈਂਸ ਵਿੰਗ ਵੱਲੋਂ ਪਿੱਛਾ ਕੀਤੀ ਜਾ ਰਹੀ ਗੱਡੀ ‘ਤੇ ਸਵਾਰ ਵਿਅਕਤੀਆਂ ਨੇ ਪਿੰਡ ਮਰਣੀਆਂ ਵਿਖੇ ਭਾਈ ਚੈਂਚਲ ਸਿੰਘ ਦੇ ਗੁਰਦੁਆਰੇ ਕੋਲ ਗੱਡੀ ਖੜ੍ਹੀ ਕਰ ਦਿੱਤੀ ਅਤੇ ਗੁਰਦੁਆਰਾ ਸਾਹਿਬ ਦੀ ਕੰਧ ਟੱਪ ਕੇ ਫ਼ਰਾਰ ਹੋ ਗਏ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਤੋਂ ਬਾਅਦ ਪੁਲੀਸ ਨੇ ਪਿੰਡ ਦੀ ਘੇਰਾਬੰਦੀ ਕਰ ਕੇ ਹਰ ਘਰ ਦੀ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ।