Connect with us

Uncategorized

ਦੀਪ ਢਿੱਲੋਂ ਕਡੰਕਟਰ ਬਣ ਸਵਾਰੀਆਂ ਦੀਆਂ ਟਿਕਟਾਂ ਕੱਟਦੇ ਆਏ ਨਜ਼ਰ

Published

on

16ਅਕਤੂਬਰ 2023: ਦੀਪ ਢਿੱਲੋਂ (Deep Dhillon)ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ ਸਾਂਝਾ ਕੀਤਾ ਹੈ । ਜਿਸ ‘ਚ ਗਾਇਕ ਬੱਸ ‘ਚ ਸਵਾਰੀਆਂ ਦੀਆਂ ਟਿਕਟਾਂ ਕੱਟਦੇ ਹੋਏ ਨਜ਼ਰ ਆ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਹ ਵੀਡੀਓ ਵਾਇਰਲ ਹੋ ਰਿਹਾ ਹੈ ਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦੇ ਰਹੇ ਹਨ ।

ਬੀਤੇ ਦਿਨੀਂ ਗਾਇਕ ਦੀਪ ਢਿੱਲੋਂ ਕੈਨੇਡਾ ਤੋਂ ਭਾਰਤ ਪਰਤੇ ਹਨ । ਉਹ ਵਿਦੇਸ਼ ‘ਚ ਰਹਿ ਕੇ ਕਾਫੀ ਪਰੇਸ਼ਾਨ ਹੋ ਗਏ ਸਨ ਅਤੇ ਉਨ੍ਹਾਂ ਨੇ ਕੈਨੇਡਾ ਵਾਲਾ ਘਰ ਵੇਚਣ ਦੇ ਲਈ ਇੱਕ ਪੋਸਟ ਵੀ ਸੋਸ਼ਲ ਮੀਡੀਆ ‘ਤੇ ਸਾਂਝੀ ਕੀਤੀ ਸੀ ।

ਭਾਰਤ ਪਰਤਣ ਤੋਂ ਬਾਅਦ ਉਨ੍ਹਾਂ ਨੇ ਆਪਣੇ ਦਿਲ ਦਾ ਦਰਦ ਵੀ ਬਿਆਨ ਕੀਤਾ ਸੀ ਕਿ ਕਿਸ ਤਰ੍ਹਾਂ ਵਿਦੇਸ਼ ‘ਚ ਰਹਿਣ ਦੇ ਦੌਰਾਨ ਉਹ ਦਿਨ ਤਿਉਹਾਰ ਮਨਾਉਣ ਤੋਂ ਵੀ ਵਾਂਝੇ ਰਹਿ ਗਏ ਸਨ ।

ਜੈਸਮੀਨ ਜੱਸੀ ਤੇ ਦੀਪ ਢਿੱਲੋਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ ਅਤੇ ਇਹ ਜੋੜੀ ਪਿਛਲੇ ਕਈ ਸਾਲਾਂ ਤੋਂ ਇੰਡਸਟਰੀ ‘ਚ ਸਰਗਰਮ ਹੈ । ਦੋਵਾਂ ਨੇ ਇੱਕਠਿਆਂ ਪਰਫਾਰਮ ਕੀਤਾ ਅਤੇ ਇਹ ਜੋੜੀ ਇਸੇ ਦੌਰਾਨ ਹੀ ਇੱਕ ਦੂਜੇ ਦੇ ਕਰੀਬ ਆਈ ਸੀ । ਜਿਸ ਤੋਂ ਬਾਅਦ ਦੋਵਾਂ ਨੇ ਵਿਆਹ ਕਰਵਾ ਲਿਆ ਅਤੇ ਹੁਣ ਦੋਵਾਂ ਦੇ ਬੱਚੇ ਹਨ । ਇੱਕ ਧੀ ਅਤੇ ਇੱਕ ਪੁੱਤਰ ।