Connect with us

Uncategorized

ਸਾੜੀ ‘ਚ ਬਿਖੇਰਿਆ ਖੂਬਸੂਰਤੀ ਦਾ ਜਲਵਾ, ਸ਼ਵੇਤਾ ਦਾ ਅੰਦਾਜ਼ ਦੇਖ ਦੀਵਾਨੇ ਹੋਏ ਪ੍ਰਸ਼ੰਸ਼ਕ

Published

on

7 ਜਨਵਰੀ 2024: ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਨੇ ਆਪਣੇ ਇੰਸਟਾਗ੍ਰਾਮ ‘ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ‘ਚ ਉਹ ਟ੍ਰੈਡਿਸ਼ਨਲ ਲੁੱਕ ‘ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।

ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਤਿਵਾਰੀ ਦਾ ਦੇਸੀ ਅਵਤਾਰ ਦੇਖ ਕੇ ਪ੍ਰਸ਼ੰਸਕ ਉਸ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ, ਤੁਸੀਂ ਵੀ ਦੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ।

ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਤਿਵਾਰੀ ਸਕਾਈ ਬਲੂ ਕਲਰ ਦੀ ਗੋਲਡਨ ਬਾਰਡਰ ਅਤੇ ਡਿਟੇਲਿੰਗ ਵਾਲੀ ਖੂਬਸੂਰਤ ਸਾੜ੍ਹੀ ‘ਚ ਨਜ਼ਰ ਆ ਰਹੀ ਹੈ।

ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਬਲਾਊਜ਼ ਵੀ ਪਾਇਆ ਹੋਇਆ ਹੈ, ਜੋ ਉਸ ਦੀ ਲੁੱਕ ਨੂੰ ਚਾਰ ਚੰਨ ਲਗਾ ਰਿਹਾ ਹੈ।

ਸ਼ਵੇਤਾ ਤਿਵਾਰੀ ਨੇ ਸਾੜ੍ਹੀ ਦੇ ਨਾਲ ਮੈਚਿੰਗ ਈਅਰਰਿੰਗਸ, ਬਰੇਸਲੇਟ ਅਤੇ ਰਿੰਗ ਪਹਿਨੀ ਹੈ, ਜੋ ਉਸ ਦੇ ਲੁੱਕ ਨੂੰ ਹੋਰ ਵੀ ਸ਼ਾਨਦਾਰ ਬਣਾ ਰਹੇ ਹਨ।

ਸਮੋਕੀ-ਨਿਊਡ ਮੇਕਅੱਪ ਨਾਲ ਮੈਚ ਕਰਦੇ ਹੋਏ ਸ਼ਵੇਤਾ ਤਿਵਾਰੀ ਨੇ ਆਪਣੇ ਵਾਲਾਂ ਨੂੰ ਸਟ੍ਰੇਟ ਓਪਨ ਸਟਾਈਲ ਦਿੱਤਾ ਹੈ।

ਇਨ੍ਹਾਂ ਤਸਵੀਰਾਂ ‘ਚ ਸ਼ਵੇਤਾ ਤਿਵਾਰੀ ਕਿਸੇ ਅਪਸਰਾ ਵਾਂਗ ਖੂਬਸੂਰਤ ਲੱਗ ਰਹੀ ਹੈ ਅਤੇ ਪ੍ਰਸ਼ੰਸਕ ਕਮੈਂਟਸ ‘ਚ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

ਤੁਹਾਨੂੰ ਦੱਸ ਦੇਈਏ ਕਿ ਹੁਣ ਤੱਕ ਸ਼ਵੇਤਾ ਤਿਵਾਰੀ ਕਈ ਟੀਵੀ ਸ਼ੋਅ, ਰਿਐਲਿਟੀ ਸ਼ੋਅ, ਮਿਊਜ਼ਿਕ ਵੀਡੀਓ ਅਤੇ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ।