Connect with us

Punjab

ਜਲੰਧਰ ‘ਚ ਨਸ਼ਾ ਤਸਕਰਾਂ ਦੇ ਹੌਂਸਲੇ ਬੁਲੰਦ, ਤਸਕਰਾਂ ਨੇ ਪੁਲਿਸ ‘ਤੇ ਚਲਾਈਆਂ ਗੋਲੀਆਂ

Published

on

8 ਮਾਰਚ 2024: ਜਲੰਧਰ ਜ਼ਿਲੇ ਦੇ ਸ਼ਾਹਕੋਟ ‘ਚ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਨ ਗਈ ਜਲੰਧਰ ਦਿਹਾਤੀ ਪੁਲਿਸ ‘ਤੇ ਤਸਕਰਾਂ ਨੇ ਗੋਲੀਬਾਰੀ ਕੀਤੀ | ਜਿਸ ਦੇ ਜਵਾਬ ‘ਚ ਜਲੰਧਰ ਪੁਲਿਸ ਨੇ ਵੀ ਗੋਲੀਆਂ ਚਲਾਈਆਂ। ਐਸਐਸਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਪੁਲਿਸ ਨੂੰ ਚਾਰ ਵਿਅਕਤੀਆਂ ਬਾਰੇ ਸੂਚਨਾ ਮਿਲੀ ਸੀ| ਪਰ ਜਦੋਂ ਉਹ ਮੌਕੇ ’ਤੇ ਪਹੁੰਚੇ ਤਾਂ ਦੋ ਵਿਅਕਤੀ ਉੱਥੇ ਮੌਜੂਦ ਸਨ| ਜਿਸ ਤੋਂ ਬਾਅਦ ਦੋਵਾਂ ਨੂੰ ਕਾਬੂ ਕਰ ਲਿਆ ਗਿਆ। ਗੋਲੀਬਾਰੀ ਦੌਰਾਨ ਇੱਕ ਤਸਕਰ ਦੀ ਲੱਤ ਵਿੱਚ ਗੋਲੀ ਲੱਗੀ| ਜਿਸ ਦਾ ਸਿਵਲ ਹਸਪਤਾਲ ਦੇ ਵਿੱਚ ਇਲਾਜ ਚੱਲ ਰਿਹਾ ਹੈ। ਫੜੇ ਗਏ ਮੁਲਜ਼ਮਾਂ ਦੀ ਪਛਾਣ ਵਿਕਾਸ ਅਤੇ ਅਰਸ਼ਦੀਪ ਵਜੋਂ ਹੋਈ ਹੈ। ਇਨ੍ਹਾਂ ਕੋਲੋਂ ਇਕ ਪਿਸਤੌਲ 32 ਬੋਰ, 260 ਗ੍ਰਾਮ ਹੈਰੋਇਨ ਅਤੇ 21 ਹਜ਼ਾਰ ਰੁਪਏ ਬਰਾਮਦ ਕੀਤੇ ਗਏ ਹਨ।