Connect with us

punjab

JNU ਤੇ JAMIA ਤੋਂ ਬਾਅਦ PU ਚੰਡੀਗੜ੍ਹ ‘ਚ ਵੀ ਹੋਣਾ ਸੀ ਵਿਵਾਦ, ਪੁਲਿਸ ਨੇ ਸਥਿਤੀ ਸੰਭਾਲੀ

Published

on

ਚੰਡੀਗੜ੍ਹ : JNU ਤੇ JAMIA ਤੋਂ ਬਾਅਦ ਪੰਜਾਬ ਯੂਨੀਵਰਸਿਟੀ ਦਾ ਵਿਦਿਆਰਥੀ ਕੇਂਦਰ ਅਚਾਨਕ ਉਸ ਸਮੇਂ ਪੁਲੀਸ ਛਾਉਣੀ ਵਿੱਚ ਤਬਦੀਲ ਹੋ ਗਿਆ ਜਦੋਂ ਕਾਂਗਰਸ ਪਾਰਟੀ ਦੀ ਵਿਦਿਆਰਥੀ ਜਥੇਬੰਦੀ ਐੱਨਐੱਸਯੂਆਈ ਨੇ ਇੱਥੇ ਵੱਡੀ ਸਕਰੀਨ ਲਗਾ ਕੇ ਬੀਬੀਸੀ ਵੱਲੋਂ ਬਣਾਈ ਗਈ DOCUMENTRY ‘ਇੰਡੀਆ: ਦਿ ਮੋਦੀ ਕੁਐੱਸ਼ਚਨ’ ਦਿਖਾਉਣੀ ਸ਼ੁਰੂ ਕਰ ਦਿੱਤੀ। ਜਾਣਕਾਰੀ ਅਨੁਸਾਰ ਐੱਨਐੱਸਯੂਆਈ ਦੇ ਚੰਡੀਗੜ੍ਹ ਪ੍ਰਧਾਨ ਸਚਿਨ ਗਾਲਵ ਦੀ ਅਗਵਾਈ ਹੇਠ ਇਕੱਠੇ ਹੋਏ ਵਿਦਿਆਰਥੀਆਂ ਨੇ ਦੇਰ ਸ਼ਾਮ ਵਿਦਿਆਰਥੀ ਕੇਂਦਰ ਉੱਤੇ ਜਿਉਂ ਹੀ ਉਕਤ ਦਸਤਾਵੇਜ਼ੀ ਫ਼ਿਲਮ ਚਾਲੂ ਕਰਵਾਈ ਤਾਂ ਇਸ ਦੀ ਭਿਣਕ ਲੱਗਦਿਆਂ ਹੀ ਯੂਨੀਵਰਸਿਟੀ ਦੇ ਚੀਫ਼ ਸਕਿਓਰਿਟੀ ਅਫ਼ਸਰ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਨੇ ਅਥਾਰਿਟੀ ਅਤੇ ਚੰਡੀਗੜ੍ਹ ਪੁਲੀਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦਿਆਂ ਹੀ ਸਥਿਤੀ ਨੂੰ ਕੰਟਰੋਲ ਕਰਨ ਲਈ ਮੌਕੇ ’ਤੇਪੁੰਹਚ ਪੁਲੀਸ ਅਧਿਕਾਰੀਆਂ ਨੇ ਫ਼ਿਲਮ ਬੰਦ ਕਰਵਾਈ ਅਤੇ ਵਿਦਿਆਰਥੀਆਂ ਨੂੰ ਉਥੋਂ ਭਜਾਇਆ ਗਿਆ।