Connect with us

punjab

ਪਤਨੀ ਦਾ ਕਤਲ ਕਰ ਕੁਲਯੁਗੀ ਪਤੀ ਨੇ ਗਟਰ ‘ਚ ਸੁੱਟੀ ਲਾਸ਼

Published

on

muder gurdaspur

ਦਿਲ ਨੂੰ ਦਹਿਲਾ ਦੇਣ ਵਾਲਾ ਮਾਮਲਾ ਜ਼ਿਲ੍ਹਾ ਗੁਰਦਾਸਪੁਰ ਤੋਂ ਸਾਹਮਣੇ ਆਇਆ ਹੈ। ਪਿੰਡ ਸਰਫਕੋਟ ‘ਚ ਰਹਿਣ ਵਾਲੇ ਇਕ ਸਖਸ਼ ਨੇ ਆਪਣੀ ਪਤਨੀ ਨੂੰ ਬੇਰਹਮੀ ਕਤਲ ਕੀਤੀ ਫਿਰ ਇਨ੍ਹਾਂ ਹੀ  ਨਹੀਂ ਉਸ ਕੁਲਯੁਗੀ ਪਤੀ ਨੇ ਉਸ ਦੀ ਲਾਸ਼ ਨੂੰ ਖੁਰਦ ਬੁਰਦ ਕਰਨ ਦੀ ਵੀ ਕੋਸ਼ਿਸ਼ ਕੀਤੀ। ਜਦ ਕੁਝ ਨਾ ਹੋਇਆ ਤਾਂ ਉਸ ਨੇ ਆਪਣੀ ਪਤਨੀ ਦੀ ਲਾਸ਼ ਨੂੰ ਗੋਬਰ ਗੈਸ ਪਲਾਂਟ ਦੇ ਗਟਰ ‘ਚ ਸੁੱਟ ਦਿੱਤਾ। ਫਿਰ ਉਸ ਨਿਰਦਈ ਇਨਸਾਨ ਨੇ ਪਤਨੀ ਦੇ ਲਾਪਤਾ ਹੋਣ ਦਾ ਸੋਸ਼ਲ ਮੀਡਿਆ ਤੇ ਪ੍ਰਚਾਰ ਕੀਤਾ। ਇਸ ਮਾਮਲੇ ਦੇ ਬਾਰੇ ਜਦੋਂ ਪੁਲਿਸ ਨੂੰ ਪਤਾ ਲੱਗਾ ਤਾਂ ਪੁਲਿਸ ਉਕਤ ਸਥਾਨ ’ਤੇ ਪਹੁੰਚ ਗਈ। ਇਸ ਮਾਮਲੇ ਦੀ ਜਾਂਚ ਕਰਨ ਤੋਂ ਬਾਅਦ ਸਾਰੀ ਸਚਾਈ ਸਾਹਮਣੇ ਆ ਗਈ ਅਤੇ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਉਸ ਦੇ ਪਤੀ ਸਣੇ ਤਿੰਨ ਹੋਰ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਦਿੱਤਾ।

ਪੁਲਸ ਥਾਣਾ ਡੇਰਾ ਬਾਬਾ ਨਾਨਕ ਦੇ ਅਧੀਨ ਪੈਂਦੇ ਪੁਲਸ ਥਾਣਾ ਇੰਚਾਰਜ ਅਵਤਾਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਪਿੰਡ ਸਰਫਕੋਟ ਦੇ ਰਹਿਣ ਵਾਲੀ ਜਤਿੰਦਰ ਕੌਰ (45 ਸਾਲ ) ਦੀ ਮ੍ਰਿਤਕ ਲਾਸ਼ ਗੋਬਰ ਗੈਸ ਪਲਾਂਟ ’ਚ ਮਿਲੀ ਹੈ। ਮੌਕੇ ’ਤੇ ਜਾ ਕੇ ਜਦੋਂ ਦੇਖਿਆ ਗਿਆ ਤਾਂ ਮ੍ਰਿਤਕ ਦੇ ਪਰਿਵਾਰ ਨੇ ਜਨਾਨੀ ਦੀ ਲਾਸ਼ ਨੂੰ ਗਟਰ ’ਚੋ ਆਪ ਹੀ ਬਾਹਰ ਕੱਢ ਲਿਆ ਸੀ। ਪੁਲਸ ਅਧਕਾਰੀ ਨੇ ਦੱਸਿਆ ਕਿ ਮ੍ਰਿਤਕ ਜਤਿੰਦਰ ਕੌਰ ਦੇ ਪਤੀ ਜਸਵਿੰਦਰ ਸਿੰਘ ਨੇ ਖੁਦ ਪਹਿਲਾ ਆਪਣੀ ਪਤਨੀ ਦਾ ਕਤਲ ਕੀਤਾ। ਉਸ ਨੇ ਪਤਨੀ ਦੀ ਲਾਸ਼ ਨੂੰ ਖੁਰਦ-ਬੁਰਦ ਕਰਨ ਉਸ ਨੂੰ ਗੋਬਰ ਗੈਸ ਪਲਾਂਟ ਦੇ ਗਟਰ ’ਚ ਸੁੱਟ ਦਿੱਤਾ ਅਤੇ ਬਾਅਦ ’ਚ ਆਪ ਹੀ ਉਸਦੀ ਗੁੰਮਸ਼ੁਦਗੀ ਬਾਰੇ ਸੋਸ਼ਲ ਮੀਡਿਆ ’ਤੇ ਮੈਸਜ ਪਾ ਦਿੱਤਾ। ਕਤਲ ਦੇ ਮਾਮਲੇ ਦੇ ਸਬੰਧ ’ਚ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਦੂਜੇ ਪਾਸੇ ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਹੇਠ ਪਤੀ ਜਸਵਿੰਦਰ ਸਿੰਘ ਸਮੇਤ ਤਿੰਨ ਲੋਕਾਂ ਖ਼ਿਲਾਫ਼ 302, 34 ਆਈ.ਪੀ.ਸੀ. ਤਹਿਤ ਮਾਮਲਾ ਦਰਜ ਕਰ ਦਿੱਤਾ ਹੈ ਅਤੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।