Connect with us

FASHION

ਰੋਜ਼ ਝੜ ਰਹੇ ਨੇ ਵਾਲ? ਇਹ ਗੱਲਾਂ ਜ਼ਰੂਰ ਜਾਣੋ

Published

on

ਅੱਜਕੱਲ੍ਹ ਵਾਲ ਝੜਨ ਦੀ ਸਮੱਸਿਆ ਕਾਫੀ ਵੱਧ ਰਹੀ ਹੈ, ਜੋ ਕਿ ਨੌਜਵਾਨਾਂ ਤੋਂ ਲੈ ਕੇ ਵੱਡੀ ਉਮਰ ਦੇ ਲੋਕਾਂ ਤੱਕ ਸਭ ਨੂੰ ਪ੍ਰਭਾਵਿਤ ਕਰ ਰਹੀ ਹੈ।

ਵਾਲ ਕਿਉਂ ਝੜਦੇ ਹਨ?

ਵਾਲ ਝੜਨ ਦੇ ਕਈ ਕਾਰਨ ਹੋ ਸਕਦੇ ਹਨ, ਜਿਵੇਂ ਕਿ ਸਰੀਰ ‘ਚ ਪੋਸ਼ਣ ਦੀ ਕਮੀ, ਖਾਸ ਕਰਕੇ ਆਇਰਨ ਅਤੇ ਪ੍ਰੋਟੀਨ ਦੀ ਘਾਟ। ਇਸ ਤੋਂ ਇਲਾਵਾ ਵਧਦਾ ਤਣਾਅ, ਨੀਂਦ ਦੀ ਕਮੀ ਅਤੇ ਹਾਰਮੋਨਲ ਬਦਲਾਅ ਵੀ ਵੱਡਾ ਕਾਰਨ ਬਣਦੇ ਹਨ।

ਕਈ ਵਾਰ Dandruff ਜਾਂ ਸਿਰ ਦੀ ਸਫਾਈ ਠੀਕ ਨਾ ਹੋਣ ਕਰਕੇ ਵੀ ਵਾਲ ਕਮਜ਼ੋਰ ਹੋ ਕੇ ਝੜਣ ਲੱਗਦੇ ਹਨ। ਨਾਲ ਹੀ ਜ਼ਿਆਦਾ ਕੈਮੀਕਲ ਵਾਲੇ ਸ਼ੈਂਪੂ ਜਾਂ ਹੇਅਰ ਪ੍ਰੋਡਕਟ ਵੀ ਵਾਲਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

 ਬਚਣ ਦੇ ਉਪਾਅ : 

ਸਭ ਤੋਂ ਪਹਿਲਾਂ ਆਪਣੀ ਡਾਇਟ ‘ਚ ਸੁਧਾਰ ਲਿਆਓ। ਹਰੀ ਸਬਜ਼ੀਆਂ, ਫਲ, ਦੁੱਧ ਅਤੇ ਪ੍ਰੋਟੀਨ ਵਾਲੀ ਖੁਰਾਕ ਜ਼ਰੂਰ ਲਓ। ਸਿਰ ਦੀ ਸਫਾਈ ਦਾ ਖਾਸ ਧਿਆਨ ਰੱਖੋ ਅਤੇ ਹਫ਼ਤੇ ‘ਚ 2-3 ਵਾਰ ਵਾਲ ਧੋਓ।

ਤੇਲ ਨਾਲ ਹੌਲੀ ਮਾਲਿਸ ਕਰਨਾ ਵੀ ਬਹੁਤ ਫਾਇਦੇਮੰਦ ਹੁੰਦਾ ਹੈ, ਜਿਸ ਨਾਲ ਬਲੱਡ ਸਰਕੂਲੇਸ਼ਨ ਵਧਦਾ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।

ਸਭ ਤੋਂ ਜ਼ਰੂਰੀ ਗੱਲ — ਤਣਾਅ ਤੋਂ ਦੂਰ ਰਹੋ ਅਤੇ ਪੂਰੀ ਨੀਂਦ ਲਓ।

ਜੇ ਸਮੱਸਿਆ ਜ਼ਿਆਦਾ ਵੱਧ ਜਾਵੇ ਤਾਂ ਡਾਕਟਰ ਦੀ ਸਲਾਹ ਲੈਣਾ ਵੀ ਬਹੁਤ ਜ਼ਰੂਰੀ ਹੈ।