punjab
ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦਾ ਕੋਰੋਨਾ ਕਾਲ ‘ਚ ਹੋਇਆ ਸਾਦਾ ਵਿਆਹ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪੋਤੀ ਦਾ ਵਿਆਹ ਇਸ ਕੋਰੋਨਾ ਕਾਲ ‘ਚ ਵਧੀਆ ਤਰੀਕੇ ਨਾਲ ਹੋ ਗਿਆ। ਉਨ੍ਹਾਂ ਦੀ ਪੋਤੀ [ਸ਼ਹਿਰਇੰਦਰ ਕੌਰ] ਦਾ ਵਿਆਹ ਬਿਲਕੁਲ ਸਾਦੇ ਤਰੀਕੇ ਨਾਲ ਹੋਈਆ। ਕਿਉਂਕਿ ਇਸ ਕੋਰੋਨਾ ਕਾਲ ‘ਚ ਪੰਜਾਬ ਸਰਕਾਰ ਵੱਲੋਂ ਜ਼ਿਆਦਾ ਇੱਕਠ ਤੇ ਰੋਕ ਹੈ। ਚਾਹੇ ਵਿਆਹ ਹੋਵੇ ਜਾ ਕੋਈ ਹੋਰ ਫੰਕਸ਼ਨ ਕੋਈ ਵੀ ਇਕ ਥਾਂ ਤੇ ਜ਼ਿਆਦਾ ਲੋਕ ਇਕਠੇ ਨਹੀਂ ਹੋ ਸਕਦੇ ਹਨ। ਕੈਪਟਨ ਦੇ ਘਰ ਇਹ ਪਹਿਲਾ ਵਿਆਹ ਸੀ ਜੋ ਕਿ ਇੰਨੇ ਸਾਦੇ ਤਰੀਕੇ ਨਾਲ ਹੋਇਆ ਹੈ। ਉਨ੍ਹਾਂ ਦੀ ਪੋਤੀ ਦੇ ਵਿਆਹ ‘ਚ ਸਿਰਫ਼ ਉਸ ਦੇ ਪਰਿਵਾਰਕ ਮੈਂਬਰ ਹੀ ਸ਼ਾਮਿਲ ਸਨ।
ਉਨ੍ਹਾਂ ਦੀ ਪੋਤੀ ਦਾ ਵਿਆਹ ਮੁਹਾਲੀ ‘ਚ ਸੀਸਵਾਂ ਫਾਰਮ ਹਾਊਸ ਵਿਖੇ ਹੋਇਆ। ਉਨ੍ਹਾਂ ਦਾ ਵਿਆਹ ਪੂਰੇ ਸਿੱਖ ਰੀਤੀ ਰਿਵਾਜ ਨਾਲ ਹੋਇਆ। ਜੋ ਵਿ ਮੰਤਰੀ ਵਿਧਾਇਕ, ਸੰਸਦ ਮੈਂਬਰ ਤੇ ਹੋਰ ਵਿਧਾਇਕ ਸੀ ਉਹ ਸਭ ਵੀ ਇਸ ਵਿਆਹ ‘ਚ ਨਹੀਂ ਬੁਲਾਏ ਗਏ ਸੀ। ਕੁਝ ਹੀ ਕੈਪਟਨ ਦਾ ਸਟਾਫ ਤੇ ਨਿੱਜੀ ਅਧਿਕਾਰੀ ਸੀ ਜੋ ਕਿ ਵਿਆਹ ਦੀਆਂ ਫੋਟੋਆਂ ‘ਚ ਦਿਖੇ ਸਨ। ਕੈਪਟਨ ਦੀ ਪੋਤੀ ਜਿਨ੍ਹਾਂ ਦਾ ਨਾਮ ਸ਼ਹਿਰਇੰਦਰ ਕੌਰ ਹੈ ਉਸ ਦਾ ਵਿਆਹ ਦਿੱਲੀ ਦੇਨਾਮੀ ਵਪਾਰੀ ਅਦਿੱਤਯ ਨਾਰੰਗ ਦੇ ਪੁੱਤਰ ਡੈਬਿਟ ਨਾਰੰਗ ਨਾਲ ਹੋਇਆ। ਆਪਣੀ ਪੋਤਰੀ ਦੇ ਵਿਆਹ ਤੇ ਕੈਪਟਨ ਨੇ ਸ਼ਹਿਰਇੰਦਰ ਕੌਰ ਲਈ ਭਾਵੁਕ ਗੀਤ ਗਾਇਆ। ਹਾਲਾਂਕਿ ਵਿਆਹ ਦੇ ਫੰਕਸ਼ਨ ਕਾਫੀ ਸਮੇਂ ਤੋਂ ਹੀ ਚੱਲ ਰਹੇ ਸੀ। 4 ਮਾਰਚ ਤਕ ਵਿਆਹ ਦੇ ਫੰਕਸ਼ਨ ਚੱਲਦੇ ਰਹਿੰਣਗੇ।