Politics
ਜਾਣੋ ਕਾਂਗਰਸ ਤੋਂ ਕਿੰਨਾ ਗੁਣਾਂ ਜ਼ਿਆਦਾ ਸਿਆਸੀ ਚੰਦਾ ਮਿਲਿਆ ਭਾਜਪਾ ਨੂੰ
ਤਾਜ਼ਾ ਡਾਟਾ ਮੁਤਾਬਕ ਲਗਾਤਾਰ ਸੱਤਵੇਂ ਸਾਲ ਬੀਜੇਪੀ ਨੂੰ ਸਭ ਤੋਂ ਜ਼ਿਆਦਾ ਵਿਅਕਤੀਗਤ ਤੇ ਕਾਰਪੋਰੇਟ ਸਿਆਸੀ ਚੰਦੇ ਹਾਸਲ ਹੋਏ ਹਨ। ਚੋਣ ਕਮਿਸ਼ਨ ਨੂੰ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਲ 2019-20 ਦੌਰਾਨ ਭਾਜਪਾ ਨੂੰ ਕੰਪਨੀਆਂ ਅਤੇ ਲੋਕਾਂ ਤੋਂ 750 ਕਰੋੜ ਰੁਪਏ ‘ਦਾਨ’ ਵਿੱਚ ਮਿਲੇ ਹਨ। ਇਸ ਚੰਦੇ ਦੀ ਇਹ ਰਾਸ਼ੀ ਵਿਰੋਧੀ ਧਿਰ ਕਾਂਗਰਸ ਨੂੰ ਮਿਲੇ 139 ਕਰੋੜ ਤੋਂ ਲਗਭਗ ਪੰਜ ਗੁਣਾਂ ਹੈ। ਇਸੇ ਤਰ੍ਹਾਂ ਐੱਨਸੀਪੀ ਨੂੰ 59 ਕਰੋੜ, ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ ਨੇ ਅੱਠ ਕਰੋੜ, ਸੀਪੀਐੱਮ ਨੇ 19.6 ਕਰੋੜ ਤੇ ਸੀਪੀਆਈ ਨੇ 1.9 ਕਰੋੜ ਰੁਪਏ ਇਸੇ ਅਰਸੇ ਦੌਰਾਨ ਸਿਆਸੀ ਚੰਦੇ ਵਿੱਚੋਂ ਵਸੂਲ ਪਾਏ। ਭਾਜਪਾ ਦੇ ਪ੍ਰਮੁੱਖ ਦਾਨੀਆਂ ਵਿੱਚ ਪਰੂਡੈਂਟ ਇਲੈਕਟੋਰਲ ਟਰੱਸਟ (217.75 ਕਰੋੜ) ਜਨਕਲਿਆਣ ਇਲੈਕਟੋਰਲ ਟਰੱਸਟ (49.95 ਕਰੋੜ), ਜੂਪੀਟਰ ਕੈਪੀਟਲ (15 ਕਰੋੜ), ਆਟੀਸੀ ਐਂਡ ਆਈਟੀਸੀ ਦੀਆਂ ਸਹਾਇਕ ਕੰਪਨੀਆਂ ( 76 ਕਰੋੜ), ਲੋਧਾ ਡਿਵੈਲਪਰ (21 ਕਰੋੜ), ਗੁਲਮਰਗ ਰੀਟੇਲਰਸ (20 ਕਰੋੜ) ਅਤੇ ਬੀਜੀ ਸ਼ਿਰਕੇ ਕੰਸਟਰਕਸ਼ਨ ਟੈਕਨੌਲੋਜੀ (35 ਕਰੋੜ) ਸ਼ਾਮਲ ਹਨ।