punjab
ਚੰਡੀਗੜ੍ਹ 42 ਸੈਕਟਰ ਸਥਿਤ ਬੇਅੰਤ ਸਿੰਘ ਮੈਮੋਰੀਅਲ ਤੇ ਲਿਖੇ ਗਏ ਖ਼ਾਲਿਸਤਾਨੀ ਨਾਅਰੇ

ਚੰਡੀਗੜ੍ਹ: ਚੰਡੀਗੜ੍ਹ ਵਿਚ ਹਾਈ ਅਲਰਟ ਵਿਚਾਲੇ 42 ਸੈਕਟਰ ਸਥਿਤ ਬੇਅੰਤ ਸਿੰਘ ਮੈਮੋਰੀਅਲ ਤੇ ਖ਼ਾਲਿਸਤਾਨੀ ਨਾਅਰੇ ਲਿਖੇ ਗਏ ਹਨ। ਉਥੇ ਹੀ ਐਸ.ਜੇ.ਐਫ਼ ਦੇ ਵਲੋਂ ਵੀਡੀਓ ਪਾ ਕੇ ਇਸ ਦੀ ਜਿੰਮੇਵਾਰੀ ਲਈ ਗਈ ਹੈ। ਚੰਡੀਗੜ੍ਹ ਪੁਲਿਸ ਦੇ ਵਲੋਂ ਖ਼ਾਲਿਸਤਾਨੀਆਂ ਨਾਅਰਿਆਂ ਨੂੰ ਪੇਟ ਮਾਰ ਕੇ ਮਿਟਾ ਦਿੱਤਾ ਗਿਆ ਹੈ। ਦੂਜੇ ਪਾਸੇ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਅਤੇ ਮੁਲਜ਼ਮਾਂ ਦੀ ਤਲਾਸ਼ ਵਿਚ ਜੁਟੀ ਹੋਈ ਹੈ।