Connect with us

punjab

5 ਜੁਲਾਈ ਤਕ ਹਰਿਆਣਾ ‘ਚ ਵਧੀਆ ਲਾਕਡਾਊਨ, ਜਾਰੀ ਰਹਿਣਗੀਆਂ ਕੁਝ ਪਾਬੰਦੀਆਂ

Published

on

haryana lockdown

ਐਤਵਾਰ ਨੂੰ ਹਰਿਆਣਾ ਸਰਕਾਰ ਨੇ ਕੋਵਿਡ ਲੌਕਡਾਊਨ ਨੂੰ ਇੱਕ ਹੋਰ ਹਫਤੇ ਲਈ ਵਧਾ ਦਿੱਤਾ ਹੈ। ਹੁਣ ਹਰਿਆਣਾ ਵਿੱਚ 5 ਜੁਲਾਈ ਤੱਕ ਲੌਕਡਾਊਨ ਰਹੇਗਾ। ਹਾਲਾਂਕਿ, ਹਰਿਆਣਾ ਰਾਜ ਆਫ਼ਤ ਪ੍ਰਬੰਧਨ ਅਥਾਰਟੀ ਵੱਲੋਂ ਅੱਜ ਜਾਰੀ ਇੱਕ ਆਦੇਸ਼ ਵਿੱਚ ਕੁਝ ਹੋਰ ਰਾਹਤ ਦਿੱਤੀ ਗਈ ਹੈ। ਜਾਰੀ ਨਵੇਂ ਆਦੇਸ਼ਾਂ ਅਨੁਸਾਰ ਰਾਜ ਵਿੱਚ ਔਰਤ ਤੇ ਬਾਲ ਵਿਕਾਸ ਵਿਭਾਗ ਅਧੀਨ ਆਂਗਣਵਾੜੀ ਕੇਂਦਰਾਂ ਤੇ ਕਰੱਚ 31 ਜੁਲਾਈ ਤੱਕ ਬੰਦ ਰਹਿਣਗੇ। ਜਾਣੋ ਕੀ ਹਨ ਰਾਹਤ ਤੇ ਪਾਬੰਦੀਆਂ, ਸਾਰੀਆਂ ਦੁਕਾਨਾਂ ਨੂੰ ਸਵੇਰੇ 9 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣਗੇ। ਮਾਲ ਸਵੇਰੇ 10 ਵਜੇ ਤੋਂ ਰਾਤ 8 ਵਜੇ ਤਕ ਖੁੱਲ੍ਹਣਗੇ। ਰੈਸਟੋਰੈਂਟ ਅਤੇ ਬਾਰ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਦੇ ਨਾਲ ਸਵੇਰੇ 10 ਵਜੇ ਤੋਂ ਰਾਤ 10 ਵਜੇ ਤਕ ਖੁੱਲ੍ਹਣ ਦੀ ਆਗਿਆ ਹੈ। ਰਾਤ 10 ਵਜੇ ਤੱਕ ਹੋਟਲ, ਰੈਸਟੋਰੈਂਟ ਤੇ ਫਾਸਟ ਫੂਡ ਪੁਆਇੰਟਸ ਤੋਂ  ਹੋਮ ਡਿਲਵਰੀ ਦੀ ਆਗਿਆ ਹੈ। ਧਾਰਮਿਕ ਸਥਾਨਾਂ ਨੂੰ ਇੱਕ ਵਾਰ ਵਿਚ 50 ਵਿਅਕਤੀਆਂ ਨਾਲ ਖੋਲ੍ਹਣ ਦੀ ਆਗਿਆ ਹੈ। ਕਾਰਪੋਰੇਟ ਦਫਤਰਾਂ ਨੂੰ ਪੂਰੀ ਹਾਜ਼ਰੀ ਨਾਲ ਖੋਲ੍ਹਣ ਦੀ ਆਗਿਆ ਹੈ। 50 ਤੋਂ ਵੱਧ ਵਿਅਕਤੀ ਵਿਆਹਾਂ ਤੇ ਅੰਤਿਮ ਸੰਸਕਾਰ ਵਿੱਚ ਇਕੱਠ ਕਰਨ ਦੀ ਇਜਾਜ਼ਤ ਹੈ। ਖੁੱਲੇ ਸਥਾਨਾਂ ‘ਤੇ, 50 ਵਿਅਕਤੀਆਂ ਦਾ ਇਕੱਠ ਕਰਨ ਦੀ ਆਗਿਆ ਹੋਵੇਗੀ। ਕਲੱਬ ਹਾਊਸ/ਰੈਸਟੋਰੈਂਟਾਂ/ਗੋਲਫ ਕੋਰਸਾਂ ਦੇ ਬਾਰ ਨੂੰ ਸਵੇਰੇ 10 ਵਜੇ ਤੋਂ ਰਾਤ 10 ਵਜੇ ਤੱਕ 50 ਪ੍ਰਤੀਸ਼ਤ ਬੈਠਣ ਦੀ ਸਮਰੱਥਾ ਦੇ ਨਾਲ ਖੋਲ੍ਹਣ ਦੀ ਆਗਿਆ ਹੈ।