punjab
ਨਵਜੋਤ ਸਿੱਧੂ ਨੇ ਕੈਂਸਰ ਨਾਲ ਲੜ ਰਹੀ ਪਤਨੀ ਦੀ ਫੋਟੋ ਸ਼ੇਅਰ ਕੀਤੀ, ਹਰ ਪਾਸੇ ਹੋ ਰਹੀ ਹੈ ਚਰਚਾ..
6ਅਕਤੂਬਰ 2023: ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕੈਂਸਰ ਨਾਲ ਲੜ ਰਹੀ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੀ ਸੋਸ਼ਲ ਮੀਡੀਆ ‘ਤੇ ਤਸਵੀਰ ਸਾਂਝੀ ਕੀਤੀ ਹੈ। ਜਿਸ ਵਿੱਚ ਨਵਜੋਤ ਕੌਰ ਸਿੱਧੂ ਦਸਤਾਰ ਵਿੱਚ ਨਜ਼ਰ ਆ ਰਹੀ ਹੈ।
ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਲਿਖਿਆ ਹੈ ਕਿ ਨਵਜੋਤ ਕੌਰ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਵਾਲ ਵਾਪਸ ਨਹੀਂ ਆਉਂਦੇ, ਓਦੋਂ ਤੱਕ ਉਹ ਦਸਤਾਰ ਸਜਾਉਣਗੇ। ਸਿੱਖਾਂ ਦੀ ਸ਼ਾਨ !! ਦੱਸ ਦੇਈਏ ਕਿ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਮਹੀਨਿਆਂ ਤੋਂ ਕੈਂਸਰ ਤੋਂ ਪੀੜਤ ਸਨ। ਇਸ ਦੌਰਾਨ ਉਨ੍ਹਾਂ ਨੇ ਕਈ ਕੀਮੋਥੈਰੇਪੀ ਕਰਵਾਈ, ਜਿਸ ਕਾਰਨ ਉਨ੍ਹਾਂ ਦੇ ਸਿਰ ਦੇ ਵਾਲ ਡਿੱਗ ਗਏ। ਹੁਣ ਬੀਬਾ ਸਿੱਧੂ ਨੇ ਆਪਣੀ ਦਸਤਾਰ ਨੂੰ ਉਦੋਂ ਤੱਕ ਸਜਾਉਣ ਦਾ ਫੈਸਲਾ ਕੀਤਾ ਹੈ ਜਦੋਂ ਤੱਕ ਉਸ ਦੇ ਵਾਲ ਵਾਪਸ ਨਹੀਂ ਆਉਂਦੇ।