punjab
ਮਾਲੇਰਕੋਟਲਾ ਵਿੱਚ ਇਸ ਦਿਨ ਸਰਕਾਰੀ/ਗੈਰ ਸਰਕਾਰੀ ਛੁੱਟੀ ਦਾ ਐਲਾਨ
LOK SABHA ELECTIONS 2024 : ਪੰਜਾਬ ਵਿੱਚ 1 ਜੂਨ ਨੂੰ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਜਿਸ ਤਹਿਤ ਜ਼ਿਲ੍ਹਾ ਮੈਜਿਸਟਰੇਟ ਡਾ.ਪੱਲਵੀ ਨੇ ਮਾਲੇਰਕੋਟਲਾ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ।
ਛੁੱਟੀ ਦਾ ਕਾਰਨ ਇਹ ਹੈ ਕਿ ਹਰ ਵਿਅਕਤੀ ਆਪਣੀ ਵੋਟ ਪਾ ਸਕੇ|
ਉਨ੍ਹਾਂ ਕਿਹਾ ਕਿ ਇਸ ਦਿਨ ਹਰ ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰ ਸਕੇ, ਇਸ ਲਈ ਜ਼ਿਲ੍ਹੇ ਦੇ ਸਾਰੇ ਸਰਕਾਰੀ/ਗੈਰ ਸਰਕਾਰੀ ਦਫ਼ਤਰ, ਬੈਂਕ, ਅਦਾਰੇ, ਫੈਕਟਰੀਆਂ, ਦੁਕਾਨਾਂ ਆਦਿ 1 ਜੂਨ, 2024 ਨੂੰ ਬੰਦ ਰਹਿਣਗੇ। ਇਸ ਛੁੱਟੀ ਦੇ ਬਦਲੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿੱਚੋਂ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਉਕਤ ਛੁੱਟੀ ਲੋਕ ਪ੍ਰਤੀਨਿਧਤਾ ਐਕਟ, 1951 (ਜਿਵੇਂ ਕਿ 8/1996 ਵਿੱਚ ਸੋਧਿਆ ਗਿਆ ਹੈ) ਦੀ ਧਾਰਾ 135-ਬੀ ਅਧੀਨ ਅਦਾਇਗੀ ਛੁੱਟੀ ਦੀ ਆਗਿਆ ਹੈ।