punjab
ਰਾਮਾਂ ਮੰਡੀ ਨਗਰ ਕੌਸਲ ਚੋਣਾਂ ਦੋਰਾਨ ਅਜ਼ਾਦ ਉਮੀਦਵਾਰਾਂ ਵੱਲੋ ਪੁਲਿਸ ਤੇ ਧਮਕੀਆਂ ਦੇਣ ਦੇ ਦੋਸ਼ਾ ਤਹਿਤ ਲਗਾਇਆਂ ਧਰਨਾ
14 ਫਰਬਰੀ ਨੂੰ ਪੰਜਾਬ ਅੰਦਰ ਹੋਣ ਜਾ ਰਹੀਆਂ ਨਗਰ ਪੰਚਾਇਤ ਅਤੇ ਨਗਰ ਕੌਸਲਾਂ ਦੀਆਂ ਚੋਣਾਂ ਨੂੰ ਲੈ ਕੇ ਪੰਜਾਬ ਅੰਦਰ ਜਿਥੇ ਚੋਣ ਪ੍ਰਚਾਰ ਜੋਰਾ ਤੇ ਹੋ ਰਿਹਾ ਹੈ। ਉਥੇ ਹੀ ਸੱਤਾਧਾਰੀ ਧਿਰ ਤੇ ਵੀ ਧੱਕੇਸ਼ਾਹੀ ਕਰਨ ਦੇ ਦੋਸ਼ ਵੀ ਲੱਗ ਰਹੇ ਹਨ। ਅੱਜ ਸਬ ਡਵੀਜਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਵਿਖੇ ਹੋ ਰਹੀਆਂ, ਨਗਰ ਕੌਸ਼ਲ ਦੀਆਂ ਚੋਣਾਂ ਦੋਰਾਨ ਮਹੋਲ ਉਸ ਸਮੇ ਤਨਾਅ ਪੂਰਨ ਬਣ ਗਿਆਂ। ਜਦੋ ਅਜ਼ਾਦ ਉਮੀਦਵਾਰਾਂ ਨੇ ਪੁਲਿਸ ਤੇ ਡਰਾਉਣ ਧਮਕਾਉਣ ਦੇ ਦੋਸ਼ ਲਗਾਉਦੀਆਂ ਧਰਨਾ ਸ਼ੁਰੂ ਕਰ ਦਿੱਤਾ ਹੈ। ਜਿਸ ਦੋਰਾਨ ਜਿੱਥੇ ਅਜ਼ਾਦ ਉਮੀਦਵਾਰਾਂ ਨੇ ਮੰਡੀ ਬੰਦ ਕਰਵਾਉਣੀ ਸ਼ੁਰੂ ਕਰ ਦਿੱਤੀ ਤਾਂ ਕਾਂਗਰਸੀਆਂ ਨੇ ਮੰਡੀ ਨੂੰ ਖੁਲਵਾਉਣ ਸ਼ੁਰੂ ਕਰ ਦਿੱਤਾ। ਜਿਸ ਤੇ ਦੋਵੇ ਧਿਰਾਂ ਆਹਮਣੇ ਸਾਹਮਣੇ ਹੋ ਗਈਆਂ।
ਪੁਲਿਸ ਅਧਿਕਾਰੀ ਸਾਰੇ ਦੋਸ਼ਾਂ ਨੂੰ ਬੇਬੁਨੀਆਦ ਦੱਸਦੇ ਹੋਏ ਚੋਣਾਂ ਅਮਨ ਅਮਾਨ ਨਾਲ ਕਰਵਾਉਣ ਦੀ ਗੱਲ ਕਰ ਰਹੇ ਹਨ। ਸ਼ਬ ਡਵੀਜਨ ਤਲਵੰਡੀ ਸਾਬੋ ਦੀ ਰਾਮਾਂ ਮੰਡੀ ਵਿਖੇ 15 ਵਾਰਡਾਂ ਲਈ 14 ਫਰਬਰੀ ਨੂੰ ਹੋਣ ਜਾ ਰਹੀਆਂ ਹਨ। ਚੋਣ ਤੋਂ ਪਹਿਲਾ ਅੱਜ ਮੰਡੀ ਵਿੱਚ ਸਥਿਤ ਉਸ ਸਮੇਂ ਤਨਾਅ ਪੂਰਨ ਬਣ ਗਈ ਜਦੋਂ ਅਜ਼ਾਦ ਉਮੀਦਵਾਰਾਂ ਵੱਲੋਂ ਰਾਮਾਂ ਮੰਡੀ ਪੁਲਿਸ ਤੇ ਧਮਕੀਆਂ ਦੇਣ ਦੇ ਦੋਸ਼ ਲਗਾਉਦੇਂ ਹੋਏ ਮੰਡੀ ਬੰਦ ਕਰਵਾ ਕੇ ਰੋਸ਼ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ। ਰੋਸ਼ ਪ੍ਰਦਰਸ਼ਨ ਦੋਰਾਨ ਮੰਡੀ ਵਾਸੀ ਧਰਨੇ ਵਾਲੀ ਜਗ੍ਹਾਂ ਤੇ ਇੱਕਠੇ ਹੋਏ ਪਤਾ ਲਗਦੇ ਹੀ ਹਲਕੇ ਦੀ ਆਪ ਵਿਧਾਇਕ ਬਲਜਿੰਦਰ ਕੋਰ ਅਤੇ ਅਕਾਲੀ ਦਲ ਦੇ ਸਾਬਕਾ ਵਿਧਾਇਕ ਜੀਤਮਹਿੰਦਰ ਸਿੰਘ ਸਿੱਧੂ ਵੀ ਧਰਨੇ ਵਾਲੀ ਜਗ੍ਹਾ ਤੇ ਪੁੱਜ ਗਏ ਹਨ।
ਜਿਸ ਦੋਰਾਨ ਪੁਲਿਸ ਅਧਿਕਾਰੀ ਵੀ ਧਰਨਾਕਾਰੀਆਂ ਨੂੰ ਸਮਝਾਉਣ ਬੁੱਝਾੳਣ ਲਗ ਪਏ। ਪਰ ਮੰਡੀ ਵਾਸੀਆਂ ਵਿੱਚ ਰੋਸ਼ ਦੇਖਣ ਨੂੰ ਮਿਲ ਰਿਹਾ ਸੀ। ਅਜ਼ਾਦ ਉਮੀਦਵਾਰਾਂ ਨੇ ਦੱਸਿਆਂ ਕਿ ਉਨ੍ਹਾਂ ਨੂੰ ਕਦੇ ਧਮਕੀਆਂ ਪੁਲਿਸ ਵੱਲੋ ਦਿੱਤੀਆਂ ਜਾ ਰਹੀਆਂ ਹਨ। ਕਦੇ ਸੱਤਾਧਾਰੀ ਧਿਰ ਦੇ ਲੋਕ ਉਨ੍ਹਾਂ ਨੂੰ ਡਰਾ ਧਮਕਾ ਰਹੇ ਹਨ। ਅਕਾਲੀ ਦਲ ਦੇ ਸਾਬਕਾ ਵਿਧਾਇਕ ਨੇ ਸਟੇਜ ਤੋ ਸੰਬੋਧਨ ਦੋਰਾਨ ਕੋਈ ਵੀ ਧੱਕਾ ਨਾ ਸਹਿਣ ਦੀ ਗੱਲ ਕਰਦੇ ਕਿਹਾ ਕਿ ਕਾਂਗਰਸੀ ਧੱਕੇ ਨਾਲ ਆਪਣੇ ਹੱਕ ਵਿੱਚ ਵੋਟਾਂ ਪਵਾਉਣਾ ਚਾਹੁੰਦੇ ਹਨ। ਜੋ ਕਦੇ ਵੀ ਬਰਦਾਸਤ ਨਹੀਂ ਕੀਤਾ ਜਾਵੇਗਾ, ਆਪ ਦੀ ਵਿਧਾਇਕ ਬਲਜਿੰਦਰ ਕੋਰ ਨੇ ਵੀ ਕਾਂਗਰਸੀਆਂ ਆਗੂਆਂ ਤੇ ਪੁਲਿਸ ਰਾਹੀ ਵੋਟਰਾਂ ਅਤੇ ਉਮੀਦਵਾਰਾਂ ‘ਤੇ ਦਬਾਅ ਪਾਉਣ ਦੇ ਦੋਸ਼ ਲਗਾਏ ਹਨ।