punjab
ਪੰਜਾਬ ਦੇ ਮੁੱਖ ਮੰਤਰੀ ਨੇ ਫੌਜੀ ਜਵਾਨਾਂ ਨਾਲ ਮਿਲ ਕਿ ਕਿਹਾ ਜਾਣੋ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਫੌਜ ਨਾਲ ਮੁਲਾਕਾਤ ਕੀਤੀ। ਜਿਸ ਤੋਂ ਬਾਅਦ ਉਨ੍ਹਾਂ ਕਿਹਾ ਕਿ ਭਾਰਤੀ ਫੌਜ ਦੀ ਦੂਜੀ ਸਿੱਖ, ਜਿਸਦਾ ਮੈਂ ਵੀ ਹਿੱਸਾ ਰਹਿ ਚੁੱਕਿਆ ਹਾਂ, ਹਮੇਸ਼ਾ ਆਪਣੀ ਪਲਟਨ ਦੇ ਫੌਜੀ ਜਵਾਨਾਂ ਨੂੰ ਮਿਲ ਕੇ ਵਧੀਆ ਲੱਗਦਾ ਹੈ। ਰੈਜੀਮੈਂਟ ਦਾ ਉਦੇਸ਼ ਹਮੇਸ਼ਾ ‘ਨਿਸ਼ਚੈ ਕਰ ਆਪਨੀ ਜੀਤ ਕਰੋ’ ਰਿਹਾ ਹੈ ਜਿਸਨੇ ਮੈਨੂੰ ਮੇਰੀ ਭਾਰਤੀ ਫੌਜ ਵਿੱਚ ਸੇਵਾ ਦੌਰਾਨ ਮੇਰਾ ਮਾਰਗ ਦਰਸ਼ਨ ਕੀਤਾ ਤਾਂ ਜੋ ਮੈਂ ਪੂਰੀ ਤਨਦੇਹੀ ਨਾਲ ਆਪਣੇ ਦੇਸ਼ ਵਾਸੀਆਂ ਦੀ ਸੇਵਾ ਕਰ ਸਕਾਂ।