punjab
ਸ਼ਹੀਦ ਕਾਂਸਟੇਬਲ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜ਼ਿਲ੍ਹਾਂ ਪੁਲਿਸ ਨੇ ਚਲਾਇਆ ਤਲਾਸ਼ੀ ਅਭਿਆਨ

18 ਮਾਰਚ 2024: ਮੁਕੇਰੀਆਂ ‘ਚ ਪੁਲਿਸ ਗੈਂਗਸਟਰ ਮੁਕਾਬਲੇ ‘ਚ ਸ਼ਹੀਦ ਹੋਏ ਅੰਮ੍ਰਿਤਪਾਲ ਸਿੰਘ ਨੂੰ ਲੈ ਕੇ ਜ਼ਿਲ੍ਹਾਂ ਪੁਲਿਸ ਨੇ ਇਲਾਕੇ ‘ਚ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਪੁਲਿਸ ਸੂਤਰਾਂ ਦੀ ਮੰਨੀਏ ਤਾਂ ਇਨਪੁਟ ਵੀ ਮਿਲੇ ਹਨ। ਉਨ੍ਹਾਂ ਅਨੁਸਾਰ ਮੁਲਜ਼ਮ ਗੈਂਗਸਟਰ ਰਾਣਾ ਕੰਢੀ ਖੇਤਰ ਦੇ ਜੰਗਲਾਂ ਵਿੱਚ ਹੀ ਲੁਕਿਆ ਹੋਇਆ ਹੈ। ਜਿਸ ਸਬੰਧੀ ਦਸੂਹਾ ਹਾਜੀਪੁਰ ਮੁਕੇਰੀਆ ਤਲਵਾੜਾ ਗੜ੍ਹਦੀਵਾਲਾ ਦੇ ਉੱਚ ਅਧਿਕਾਰੀ ਸਮੇਤ ਸਮੁੱਚੀ ਪੁਲਿਸ ਟੀਮ ਜੰਗਲਾਂ ਵਿਚ ਭਾਲ ਕਰ ਰਹੀ ਹੈ |
ਹਿਮਾਚਲ ਦੀ ਸਰਹੱਦ ਵੀ ਸ਼ਿਵਾਲਿਕ ਦੀਆਂ ਪਹਾੜੀਆਂ ਨਾਲ ਲੱਗਦੀ ਹੈ ਪਰ ਪੁਲਿਸ ਦਾ ਕਹਿਣਾ ਹੈ ਕਿ ਸਰਹੱਦ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ ਅਤੇ ਕਿਸੇ ਵੀ ਹਾਲਤ ਵਿਚ ਰਾਣਾ ਮਨਸੂਰਪੁਰੀਆ ਭੱਜ ਨਹੀਂ ਸਕਦਾ ਅਤੇ ਜਲਦੀ ਹੀ ਪੁਲਿਸ ਵਲੋਂ ਉਸ ਨੂੰ ਫੜ ਲਿਆ ਜਾਵੇਗਾ |