punjab
ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਗਈ ਜਾਨ

ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਅਤੇ ਨਿੱਤ ਹੀ ਨਿੱਤ ਕਿਸੇ ਨਾ ਕਿਸੇ ਨੌਜਵਾਨ ਦੀ ਜਾਨ ਜਾ ਰਹੀ ਹੈ । ਹੁਣ ਤਰਨਤਾਰਨ ਦੇ ਹਰੀਕੇ ਵਿੱਚ ਇੱਕ ਖਬਰ ਸਾਹਮਣੇ ਆ ਰਹੀ ਹੈ ਜਿਸ ‘ਚ ਦੱਸਿਆ ਜਾ ਰਿਹਾ ਹੈ ਕਿ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪਰਿਵਾਰ ਵਿੱਚ 2 ਭੈਣਾਂ ਦਾ ਇਕਲੌਤਾ ਭਰਾ ਸੀ।
ਘਟਨਾ ਪਿੰਡ ਬੂਹ ਦੀ ਹੈ, ਜਿਥੇ 24 ਸਾਲਾ ਬਲਰਾਜ ਸਿੰਘ ਦੀ ਨਸ਼ੇ ਦੀ ਵਾਧੂ ਖੁਰਾਕ ਲੈਣ ਕਾਰਨ ਮੌਤ ਹੋ ਗਈ। ਬਲਰਾਜ ਦੇ ਪਿਤਾ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਬੁਰੀ ਸੰਗਤ ਵਿੱਚ ਪੈ ਗਿਆ ਸੀ ਅਤੇ ਨਸ਼ਾ ਕਰਨ ਲੱਗ ਪਿਆ ਸੀ। ਬੀਤੇ ਦਿਨ ਨਸ਼ੇ ਦੇ ਟੀਕੇ ਕਾਰਨ ਉਸ ਦੀ ਮੌਤ ਹੋ ਗਈ।