Connect with us

punjab

ਨੌਕਰੀ ਨਾ ਮਿਲਣ ਕਾਰਨ ਨੌਜਵਾਨ ਪੁੱਤ ਨੇ ਚੁੱਕਿਆ ਇਹ ਭਿਆਨਕ ਕਦਮ

Published

on

vishal kumar

ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜ਼ਮੀਨੀ ਪੱਧਰ ਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ਤੇ ਨੌਜਵਾਨ ਦਿਨੋਂ-ਦਿਨ ਨੌਕਰੀ ਨਾ ਮਿਲਣ ਦੇ ਚੱਲਦਿਆਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ। ਇਸ ਤਰ੍ਹਾਂ ਦੀ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਵਿਸ਼ਾਲ ਕੁਮਾਰ ਉਮਰ 25 ਸਾਲ ਜਿਸ ਨੇ ਥਾਪਰ ਯੂਨੀਵਰਸਿਟੀ ਵਿੱਚੋਂ ਬੀ.ਟੈੱਕ. ਦੀ ਪੜ੍ਹਾਈ ਕਰਕੇ ਨੌਕਰੀ ਦੀ ਤਲਾਸ਼ ‘ਚ ਸੀ ਪਰ ਨੌਕਰੀ ਨਾ ਮਿਲਣ ਦੇ ਚੱਲਦਿਆਂ ਵਿਸ਼ਾਲ ਕੁਮਾਰ ਨੇ ਨਾਭਾ ਰੋਹਟੀ ਪੁਲ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ, ਵਿਸ਼ਾਲ ਕੁਮਾਰ ਵਲੋਂ ਕੀਤੀ ਆਤਮਹੱਤਿਆ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਿਸ਼ਾਲ ਕੁਮਾਰ ਘਰ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਘਟਨਾ ਤੋਂ ਬਾਅਦ ਪਰਿਵਾਰ ‘ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਪਿਤਾ ਨੇ ਦੱਸਿਆ ਕਿ ਅਸੀਂ ਆਪਣੇ ਪੁੱਤ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾ ਦਿੱਤਾ ਸੀ ਕਿ ਉਹ ਨੂੰ ਇਕ ਵਧੀਆ ਨੌਕਰੀ ਮਿਲੇਗੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕ ਕੇ ਜੀਵਨ ਲੀਲਾ ਸਮਾਪਤ ਕਰ ਲਈ।

ਵਿਸ਼ਾਲ ਕੁਮਾਰ ਨੇ ਬੜੀ ਮਿਹਨਤ ਕਰਕੇ ਥਾਪਰ ਯੂਨੀਵਰਸਿਟੀ ਵਿਚੋਂ ਬੀ.ਟੈੱਕ. ਦੀ ਪੜ੍ਹਾਈ ਕਰਕੇ ਆਪਣੇ ਪੈਰਾਂ ਤੇ ਖੜ੍ਹਾ ਹੋਣਾ ਚਾਹੁੰਦਾ ਸੀ ਉਸ ਨੂੰ ਪੂਰੀ ਉਮੀਦ ਸੀ ਕਿ ਉਸ ਨੂੰ ਇਕ ਵਧੀਆ ਸਰਕਾਰੀ ਨੌਕਰੀ ਮਿਲੇਗੀ ਪਰ ਨੌਕਰੀ ਨਾ ਮਿਲਣ ਦੇ ਚੱਲਦਿਆਂ ਵਿਸ਼ਾਲ ਕੁਮਾਰ ਨੇ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਹੀ ਸਮਾਪਤ ਕਰ ਲਈ। ਇਹ ਸਾਰੀ ਘਟਨਾ ਭਾਵੇਂ ਸੀਸੀਟੀਵੀ ਵਿੱਚ ਕੈਦ ਹੋ ਗਈ ਪਰ ਜਦੋਂ ਵਿਸ਼ਾਲ ਕੁਮਾਰ ਨੇ ਛਾਲ ਮਾਰੀ ਤਾਂ ਰਾਹਗੀਰ ਵੀ ਮੂਕ ਦਰਸ਼ਕ ਬਣਕੇ ਵੇਖਦੇ ਦਿਖਾਈ ਦਿੱਤੇ ਤੇ ਇਸ ਦੌਰਾਨ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਵਿਸ਼ਾਲ ਕੁਮਾਰ ਨੂੰ ਬਚਾ ਲਿਆ ਜਾਵੇ। ਸੀਸੀਟੀਵੀ ਕੈਮਰੇ ‘ਚ ਇਹ ਘਟਨਾ ਕੈਦ ਹੋਈ। ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਹੈ ਤੇ ਜਿਸ ਦੀ ਲਾਸ਼ ਤਿੰਨ ਦਿਨਾਂ ਬਾਅਦ ਹੀ ਨਹਿਰ ਤੋਂ ਬਰਾਮਦ ਹੁੰਦੀ ਹੈ। ਹੁਣ ਘਰ ਵਿੱਚ ਮਾਂ ਬਾਪ ਅਤੇ ਉਸ ਦੀ ਭੈਣ ਹੀ ਰਹਿ ਗਏ ਹਨ।

ਇਸ ਦੁੱਖ ਦੇ ਮੌਕੇ ਤੇ ਮ੍ਰਿਤਕ ਵਿਸ਼ਾਲ ਕੁਮਾਰ ਦੇ ਪਿਤਾ ਨੇ ਦੱਸਿਆ ਕਿ ਮੇਰਾ ਬੇਟਾ ਬਹੁਤ ਹੀ ਹੋਣਹਾਰ ਸੀ ਜਿਸ ਨੂੰ ਅਸੀਂ ਬੜੀ ਮਿਹਨਤ ਦੇ ਨਾਲ ਪੜ੍ਹਾਇਆ ਉਸ ਨੂੰ ਥਾਪਰ ਵਿੱਚ ਬੀ.ਟੈਕ. ਦਾ ਡਿਪਲੋਮਾ ਵੀ ਕਰਵਾਇਆ ਪਰ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਕਰਕੇ ਉਸ ਨੇ ਬੇਖ਼ੌਫ਼ ਕਦਮ ਚੁੱਕ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਸਾਨੂੰ ਆਪਣੇ ਬੇਟੇ ਤੇ ਬਹੁਤ ਉਮੀਦਾਂ ਸਨ ਕਿ ਉਹ ਸਾਡੇ ਬੁਢਾਪੇ ਦਾ ਸਹਾਰਾ ਬਣੇਗਾ ਪਰ ਸਨ ਇਹ ਨਹੀਂ ਸੀ ਪਤਾ ਕਿ ਉਹ ਐਡਾ ਵੱਡਾ ਕਦਮ ਉਠਾ ਲਵੇਗਾ।

Continue Reading
Click to comment

Leave a Reply

Your email address will not be published. Required fields are marked *