punjab
ਤਿ੍ਰਪਤ ਬਾਜਵਾ ਨੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਮੰਤਰੀ ਵਜੋਂ ਅਹੁਦਾ ਸੰਭਾਲਿਆ

ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਤਿ੍ਰਪਤ ਬਾਜਵਾ ਵੱਲੋਂ ਸੰਭਾਲਿਆ ਗਿਆ ਅਹੁਦਾ
ਚੰਡੀਗੜ ਸਤੰਬਰ :ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਦੇ ਮੰਤਰੀ ਸ ਤਿ੍ਰਪਤ ਰਜਿੰਦਰ ਸਿੰਘ ਬਾਜਵਾ ਵੱਲੋਂ ਅੱਜ ਪੰਜਾਬ ਸਿਵਲ ਸਕੱਤਰੇਤ ਵਿਖੇ ਆਪਣੇ ਮਹਿਕਮੇ ਦਾ ਕਾਰਜਭਾਰ ਸੰਭਾਲਿਆ ਗਿਆ ਸ ਬਾਜਵਾ ਨੇ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਹਾਜ਼ਰੀ ਵਿਚ ਉਨਾਂ ਨੇ ਪੰਜਾਬ ਸਿਵਲ ਸਕੱਤਰੇਤ ਦੀ ਸੱਤਵੀਂ ਮੰਜਲਿ ਤੇ ਸਥਿਤ ਕਮਰਾ ਨੰਬਰ 35 ਵਿਖੇ ਆਪਣੇ ਸਰਕਾਰੀ ਦਫਤਰ ਵਿਖੇ ਕੰਮਕਾਰ ਸੰਭਾਲਿਆ ਅਹੁਦਾ ਸੰਭਾਲਣ ਮਗਰੋਂ ਸ ਤਿ੍ਰਪਤ ਬਾਜਵਾ ਨੇ ਕਿਹਾ ਕਿ ਇਹ ਨਵੀਂ ਸਰਕਾਰ ਨਵੇਂ ਜੋਸ਼ ਉਤਸ਼ਾਹ ਅਤੇ ਨਵੀਂ ਦਿਸ਼ਾ ਦੇ ਨਾਲ ਕੰਮ ਕਰੇਗੀ ਅਤੇ ਜੋ ਵਾਅਦੇ ਕਾਂਗਰਸ ਪਾਰਟੀ ਵੱਲੋਂ ਚੋਣਾਂ ਤੋਂ ਪਹਿਲਾਂ ਲੋਕਾਂ ਨਾਲ ਕੀਤੇ ਗਏ ਸਨ ਉਹ ਇੰਨ ਬਿੰਨ ਪੂਰੇ ਕੀਤੇ ਜਾਣਗੇ ਉਨਾਂ ਕਿਹਾ ਕਿ ਲੋਕਾਂ ਨੇ ਸ. ਚਰਨਜੀਤ ਸਿੰਘ ਚੰਨੀ, ਮੁੱਖ ਮੰਤਰੀ ਤੋਂ ਬਹੁਤ ਉਮੀਦਾਂ ਹਨ ਅਤੇ ਅਸੀਂ ਸਾਰੇ ਮੰਤਰੀ ਇਕ ਟੀਮ ਵਾਂਗੂੰ ਕੰਮ ਕਰਾਂਗੇ ਅਤੇ ਲੋਕਾਂ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ ਇਸ ਮੋਕੇ ਉਚੇਚੇ ਤੌਰ ਤੇ ਸ੍ਰੀ ਓਪੀ ਸੋਨੀ, ਸਿਹਤ ਮੰਤਰੀ, ਪੰਜਾਬ, ਸ੍ਰੀ ਨਵਤੇਜ ਸਿੰਘ ਚੀਮਾ, ਸ੍ਰੀ ਵਰਿੰਦਰਮੀਤ ਸਿੰਘ ਪਾਹੜਾ, ਸ੍ਰੀ ਕੁਲਦੀਪ ਸਿੰਘ ਵੈਦ (ਸਾਰੇ ਵਿਧਾਇਕ), ਸ੍ਰੀ. ਭਗਵੰਤ ਸਿੰਘ ਸੱਚਰ ਅਤੇ ਸ੍ਰੀ ਇੰਦਰਪਾਲ ਸਿੰਘ ਚਿੰਪੂ ਹਾਜ਼ਰ ਸਨ