News
ਟਰੰਪ ਨੇ ਕੀਤਾ ਰਾਸ਼ਟਰੀ ਐਮਰਜੰਸੀ ਦਾ ਐਲਾਨ

ਅਮਰੀਕਾ, 13 ਮਾਰਚ : ਕੋਰੋਨਾਵਾਇਰਸ ਦਾ ਕਹਿਰ ਪੂਰੀ ਦੁਨਿਆਂ ‘ਚ ਜਾਰੀ ਹੈ। ਹੁਣ ਤੱਕ 117 ਦੇਸ਼ ਇਸ ਦੀ ਚਪੇਟ ‘ ਆ ਚੁੱਕੇ ਹਨ, ਤੇ ਸ਼ਕਤੀਸ਼ਾਲੀ ਦੇਸ਼ ਅਮਰੀਕਾ ਨੂੰ ਇਸ ਨੇ ਆਪਣੀ ਚਪੇਟ ‘ਚ ਲੈ ਲਿਆ ਹੈ। ਅਮਰੀਕੀ ਮੀਡੀਆਂ ਰਿਪੋਟਸ਼ ਮੁਤਾਬਿਕ ਅਮਰੀਕਾ ‘ਚ ਹੁਣ ਤੱਕ 37 ਲੋਕਾਂ ਦੀ ਮੌਤ ਹੋ ਗਈ ਤੇ 1000 ਤੋਂ ਜਿਆਦਾ ਕੇਸ ਪੋਜ਼ਵਿਟ ਆਏ ਹਨ। ਜਿਸ ਨੂੰ ਵੇਖਦੇ ਹੋਏ ਅਮਰੀਕਾ ਨੇ ਵੀ ਰਾਸ਼ਟਰੀ ਐਮਰਜੰਸੀ ਐਲਾਨ ਕਰ ਦਿੱਤੀ ਹੈ। ਅਮਰੀਕੀ ਰਾਸ਼ਟਰਪਤੀ ਰੋਨਾਲਡ ਟਰੰਪ ਵੱਲੋਂ ਇਸ ਦਾ ਐਲਾਨ ਕੀਤਾ ਗਿਆ ਹੈ। ਟਰੰਪ ਨੇ ਵ੍ਹਾਈਟ ਹਾਊਸ ‘ਚ ਪ੍ਰੈਸ ਕਾਨਫਰੰਸ ਕੀਤੀ ਜਿਸ ‘ਚ ਉਨ੍ਹਾਂ ਨੇ ਇਸ ਐਮਰਜੰਸੀ ਦਾ ਐਲਾਨ ਕੀਤਾ, ਇਸ ਦੌਰਾਨ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਕੋਰੋਨਾ ਦੇ ਕਹਿਰ ਤੋਂ ਲੋਕਾਂ ਨੂੰ ਬਚਾਉਣ ਲਈ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ, ਅਤੇ ਐਮਰਜੰਮੀ ਐਲਨਾਣਾ ਵੀ ਇਨ੍ਹਾਂ ਚੋਂ ਇਕ ਕਦਮ ਹੈ।