Punjab
ਰੱਖੜੀ ਤਿਓਹਾਰ ਦੀਆਂ ਲਗੀਆ ਰੌਣਕਾਂ
ਰੱਖੜੀ ਦੇ ਤਿਓਹਾਰ ਨੂੰ ਲੈ ਕੇ ਲੋਕਾਂ ‘ਚ ਕਾਫੀ ਉਤਸ਼ਾਹ ਹੈ। ਰੱਖੜੀ ਦੇ ਤਿਉਹਾਰ ਤੋਂ ਪਹਿਲਾ ਹੀ ‘ਤੇ ਬਜ਼ਾਰਾਂ ਵਿੱਚ ਰੌਣਕਾਂ ਵੇਖਣ ਨੂੰ ਮਿਲ ਰਹੀਆਂ ਹਨ। ਲੋਕ ਰੱਖੜੀ ਦੇ ਤਿਓਹਾਰ ਸੰਬੰਧੀ ਖਰੀਦਾਰੀ ਕਰਨ ਬਜ਼ਾਰਾਂ ‘ਚ ਪਹੁੰਚੇ ਹੋਏ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਇਸ ਵਾਰ ਮਾਰਕੀਟ ਵਿੱਚ ਬਹੁਤ ਹੀ ਖਾਸ ਕਿਸਮ ਦੀਆਂ ਰੱਖੜੀਆਂ ਆਈਆਂ ਹਨ ਅਤੇ ਗ੍ਰਾਹਕਾਂ ਵਿੱਚ ਵੀ ਰੱਖੜੀ ਨੂੰ ਲੈ ਕੇ ਬਹੁਤ ਖੁਸ਼ੀ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ।
ਰੱਖੜੀ ਦਾ ਤਿਉਹਾਰ ਭਰਾ ਅਤੇ ਭੈਣ ਵਿਚਕਾਰ ਅਟੁੱਟ ਪਿਆਰ ਅਤੇ ਵਿਸ਼ਵਾਸ ਦਾ ਪ੍ਰਤੀਕ ਹੈ। ਇਹ ਹਰ ਸਾਲ ਸਾਉਣ ਦੇ ਮਹੀਨੇ ਮਨਾਇਆ ਜਾਂਦਾ ਹੈ। ਇਸ ਦਿਨ ਭੈਣਾਂ ਆਪਣੇ ਭਰਾ ਦੇ ਗੁੱਟ ‘ਤੇ ਰੱਖੜੀ ਬੰਨ੍ਹਦੀਆਂ ਹਨ ਅਤੇ ਪਰਮਾਤਮਾ ਤੋਂ ਉਨ੍ਹਾਂ ਦੀ ਲੰਬੀ ਉਮਰ, ਖੁਸ਼ੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕਰਦੀਆਂ ਹਨ ਇਸ ਵਾਰ ਰੱਖੜੀ 9 ਅਗਸਤ ਨੂੰ ਮਨਾਈ ਜਾ ਰਹੀ ਹੈ।
