punjab
ਨਸ਼ੀਲੀਆਂ ਗੋੋਲੀਆਂ ਸਣੇ 2 ਮੁਲਜ਼ਮ ਕਾਬੂ
ਨਸ਼ਿਆਂ ਵਿਰੁੱਧ ਵੱਡੀ ਕਾਰਵਾਈ ਕਰਦੇ ਹੋੋਏ ਮਾਨਸਾ ਪੁਲਿਸ ਨੇ ਐਨ.ਡੀ.ਪੀ.ਐਸ. ਐਕਟ ਤਹਿਤ ਵੱਡੀ ਬਰਾਮਦਗੀ ਕੀਤੀ ਗਈ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ ਵੱਲੋੋਂ ਜਾਣਕਾਰੀ ਦਿੰਦੇ ਹੋੋਏ ਦੱਸਿਆ ਗਿਆ ਕਿ ਸੀ.ਆਈ.ਏ. ਸਟਾਫ ਮਾਨਸਾ ਦੀ ਪੁਲਿਸ ਪਾਰਟੀ ਗਸ਼ਤ ਵਾ ਸ਼ੱਕੀਆਂ ਦੀ ਚੈਕਿੰਗ ਸਬੰਧੀ ਬਾਹੱਦ ਪਿੰਡ ਕੋੋਟਲੀ ਕਲਾਂ ਮੌੌਜੂਦ ਸੀ ਤਾਂ ਪੁਲ ਸੂਆ ਪਾਸ ਬੈਠੇ ਦੋੋ ਵਿਅਕਤੀਆਂ ਨੂੰ ਸ਼ੱਕ ਦੀ ਬਿਨਾਹ ਉਤੇ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ।
ਉਨ੍ਹਾਂ ਦੇ ਆਪਣੇ ਨਾਮ ਜਗਸੀਰ ਸਿੰਘ ਪੁੱਤਰ ਲੀਲਾ ਸਿੰਘ ਵਾਸੀ ਲੋੋਹਗੜ੍ਹ, ਥਾਣਾ ਸਿਟੀ ਡੱਬਵਾਲੀ, ਜਿਲ੍ਹਾ ਸਿਰਸਾ ਅਤੇ ਜਗਜੀਤ ਸਿੰਘ ਪੁੱਤਰ ਤੋੋਗਾ ਸਿੰਘ ਵਾਸੀ ਧਿੰਗੜ, ਥਾਣਾ ਫੂਲ, ਜਿਲਾ ਬਠਿੰਡਾ ਦੱਸੇ। ਜਿਨ੍ਹਾਂ ਦੀ ਕਾਇਦੇ ਅਨੁਸਾਰ ਤਲਾਸ਼ੀ ਕਰਨ ਉਤੇ ਉਹਨਾਂ ਪਾਸੋੋਂ 5000 ਨਸ਼ੀਲੀਆਂ ਗੋੋਲੀਆਂ ਮਾਰਕਾ ਟਰਾਮਾਡੋੋਲ ਬਰਾਮਦ ਹੋੋਣ ਉਤੇ ਉਨ੍ਹਾਂ ਦੇ ਵਿਰੁੱਧ ਐਨ.ਡੀ.ਪੀ.ਐਸ. ਐਕਟ ਥਾਣਾ ਸਦਰ ਮਾਨਸਾ ਨੇ ਮੁਕੱਦਮਾ ਦਰਜ ਕਰ ਲਿਆ ਹੈ।
ਗ੍ਰਿਫਤਾਰ ਮੁਲਜਮਾਂ ਨੇ ਮੁੱਢਲੀ ਪੁੱਛਗਿੱਛ ਉੱਤੇ ਦੱਸਿਆ ਕਿ ਉਹਨਾਂ ਨੇ ਨਸ਼ੀਲੀਆਂ ਗੋੋਲੀਆਂ ਸਸਤੇ ਭਾਅ ਲਿਆ ਕੇ ਨਸ਼ੇੜੀਆਂ ਨੂੰ ਮਹਿੰਗੇ ਭਾਅ ਵੇਚ ਕੇ ਮੋੋਟੀ ਕਮਾਈ ਕਰਨੀ ਸੀ। ਜਿਹਨਾਂ ਨੂੰ ਮਾਨਯੋੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ। ਐਸ.ਐਸ.ਪੀ. ਮਾਨਸਾ ਡਾ. ਨਰਿੰਦਰ ਭਾਰਗਵ, ਆਈ.ਪੀ.ਐਸ. ਵੱਲੋੋਂ ਦੱਸਿਆ ਗਿਆ ਕਿ ਨਸ਼ਿਆਂ ਅਤੇ ਮਾੜੇ ਅਨਸਰਾਂ ਵਿਰੁੱਧ ਇਸ ਮੁਹਿੰਮ ਨੂੰ ਅੱਗੇ ਲਈ ਵੀ ਇਸੇ ਤਰ੍ਹਾਂ ਹੀ ਜਾਰੀ ਰੱਖਿਆ ਜਾ ਰਿਹਾ ਹੈ।