Connect with us

punjab

ਸੀ-ਪਾਈਟ ਕੈਂਪ ਵੱਲੋਂ ਫੌਜ ਭਰਤੀ ਦੀ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ

Published

on

army exam

ਜ਼੍ਹਿਲਾ ਲੁਧਿਆਣਾ ਤੇ ਪਟਿਆਲਾ ਵਿਖੇ ਹੋਈ ਭਾਰਤੀ ਫੌਜ ਦੀ ਭਰਤੀ ਦਾ ਲਿਖਤੀ ਟੈਸਟ ਮਿਤੀ 18 ਜੁਲਾਈ 2021 ਨੂੰ ਲਿਆ ਜਾਵੇਗਾ। ਕੈਂਪ ਇੰਨਚਾਰਜ਼ ਸੀ-ਪਾਈਟ ਕੈਂਪ ਆਈ.ਟੀ.ਆਈ. ਗਿੱਲ ਰੋਡ, ਲੁਧਿਆਣਾ ਹਰਦੀਪ ਸਿੰਘ ਨੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਾਰੀ ਕੋਵਿਡ-19 ਸਬੰਧੀ ਹਦਾਇਤਾਂ ਨੂੰ ਧਿਆਨ ‘ਚ ਰੱਖਦੇ ਹੋਏ ਲਿਖਤੀ ਪ੍ਰੀਖਿਆ ਦੀ ਤਿਆਰੀ ਲਈ ਕਲਾਸਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਤੇ ਰੈਲੀ ‘ਚ ਸਰੀਰਕ ਤੇ ਮੈਡੀਕਲ ਫਿੱਟ ਹੋਏ ਲੁਧਿਆਣਾ ਤੇ ਪਟਿਆਲਾ ਜਿਲ੍ਹੇ ਨਾਲ ਸਬੰਧਿਤ ਨੌਜਵਾਨ ਆਪਣੀ ਆਰ.ਸੀ. (ਰੋਲ ਨੰਬਰ), ਸਰਟੀਫਿਕੇਟਾਂ ਦੀ ਫੋਟੋਕਾਪੀ ਤੇ 02 ਫੋਟੋਆਂ ਨਾਲ ਲੈ ਕੇ ਕੈਂਪ ‘ਚ ਆ ਕੇ ਸਿਖਲਾਈ ਲੈ ਸਕਦੇ ਹਨ।