Connect with us

News

ਅਸਮ ‘ਚ ਹੜ੍ਹ, 5 ਲੱਖ ਲੋਕ ਹੜ੍ਹ ਤੋਂ ਪ੍ਰਭਾਵਿਤ

Published

on

ASSAM FLOOD : ਅਸਮ ‘ਚ ਹੜ੍ਹ ਨੇ ਤਬਾਹੀ ਮਚਾਈ ਹੋਈ ਹੈ। 29 ਮਈ ਤੋਂ ਲਗਾਤਾਰ ਮੀਂਹ ਪੈ ਰਿਹਾ ਹੈ ਜਿਸ ਕਾਰਨ ਲੱਖਾਂ ਲੋਕਾਂ ਦੇ ਘਰ ਉਜੜ ਗਏ ਹਨ। ਹੜ੍ਹ ਕਾਰਨ 11 ਲੋਕਾਂ ਦੀ ਮੌਤ ਹੋ ਗਈ ਹੈ। ਸਿੱਕਿਮ ‘ਚ 1634 ਟੂਰਿਸਟ ਨੂੰ ਰੈਸਕਿਊ ਕੀਤਾ ਹੈ।

ਮਨੀਪੁਰ, ਅਸਮ, ਤ੍ਰਿਪੁਰਾ, ਮੇਘਾਲਿਆ, ਮਿਜ਼ੋਰਮ ‘ਚ ਮੀਂਹ ਪੈ ਰਿਹਾ ਹੈ। ਅਸਾਮ ਦੇ 22 ਜ਼ਿਲ੍ਹਿਆਂ ਵਿੱਚ ਹੜ੍ਹਾਂ ਕਾਰਨ 5.35 ਲੱਖ ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇੱਕ ਹੋਰ ਵਿਅਕਤੀ ਦੀ ਮੌਤ ਹੋਣ ਨਾਲ ਰਾਜ ਵਿੱਚ ਮਰਨ ਵਾਲਿਆਂ ਦੀ ਗਿਣਤੀ 11 ਹੋ ਗਈ ਹੈ। ਰਿਪੋਰਟ ਮੁਤਾਬਕ, ਇਲਾਕੇ ਵਿੱਚ 15 ਦਰਿਆ ਉਫਾਨ ‘ਤੇ ਹਨ। ਇਕ ਰੱਖਿਆ ਅਧਿਕਾਰੀ ਨੇ ਦੱਸਿਆ ਕਿ ਸਿੱਕਮ ਦੇ ਛਤੇਨ ਵਿੱਚ ਭੂਸਖਲਨ ਕਾਰਨ ਇੱਕ ਫੌਜੀ ਕੈਂਪ ਦੀ ਚਪੇਟ ਵਿੱਚ ਆਉਣ ਨਾਲ ਤਿੰਨ ਸੈਨਿਕਾਂ ਦੀ ਮੌਤ ਹੋ ਗਈ, ਜਦਕਿ ਛੇ ਸੈਨਿਕ ਅਜੇ ਵੀ ਲਾਪਤਾ ਹਨ।