Connect with us

International

ਇਟਲੀ ‘ਚ ਵਾਪਰਿਆ ਵੱਡਾ ਸੜਕ ਹਾਦਸਾ, ਪੁਲ ਤੋਂ ਡਿੱਗ ਕੇ ਬੱਸ ਨੂੰ ਲੱਗੀ ਅੱਗ

Published

on

4ਅਕਤੂਬਰ 2023: ਇਟਲੀ ਦੇ ਵੇਨਿਸ ਵਿੱਚ ਮੰਗਲਵਾਰ ਨੂੰ ਇੱਕ ਵੱਡਾ ਹਾਦਸਾ ਵਾਪਰਿਆ, ਜਿੱਥੇ ਇੱਕ ਬੱਸ ਬੇਕਾਬੂ ਹੋ ਕੇ ਪੁਲ ਤੋਂ ਡਿੱਗ ਗਈ। ਇਸ ਘਟਨਾ ‘ਚ ਘੱਟੋ-ਘੱਟ 21 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ ਵੱਡੀ ਗਿਣਤੀ ‘ਚ ਲੋਕ ਜ਼ਖਮੀ ਦੱਸੇ ਜਾ ਰਹੇ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਬੱਸ ਮੀਥੇਨ ਗੈਸ ‘ਤੇ ਚੱਲਦੀ ਸੀ, ਇਸ ਲਈ ਡਿੱਗਦੇ ਹੀ ਇਸ ਨੂੰ ਅੱਗ ਲੱਗ ਗਈ। ਇਸ ਕਾਰਨ ਕਈ ਲੋਕ ਜ਼ਿੰਦਾ ਸੜ ਗਏ। ਇਸ ਘਟਨਾ ਦੀਆਂ ਕਈ ਵੀਡੀਓਜ਼ ਅਤੇ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।

ਇਸ ਘਟਨਾ ‘ਤੇ ਦੁੱਖ ਪ੍ਰਗਟ ਕਰਦੇ ਹੋਏ ਮੇਅਰ ਲੁਈਗੀ ਬਰੂਗਨਾਰੋ ਨੇ ਫੇਸਬੁੱਕ ‘ਤੇ ਲਿਖਿਆ ਕਿ ਅੱਜ ਸ਼ਾਮ ਸਾਡੇ ਭਾਈਚਾਰੇ ‘ਚ ਦੁਖਦ ਘਟਨਾ ਵਾਪਰੀ ਹੈ। ਉਸ ਨੇ ਕਰੈਸ਼ ਸਾਈਟ ਨੂੰ ‘ਇੱਕ ਸਾਕਾਤਮਕ ਦ੍ਰਿਸ਼’ ਦੱਸਿਆ। ਵੇਨਿਸ ਖੇਤਰ ਦੇ ਗਵਰਨਰ ਲੂਕਾ ਜ਼ਿਆ ਨੇ ਕਿਹਾ ਕਿ ਘੱਟੋ-ਘੱਟ 21 ਲੋਕਾਂ ਦੀ ਜਾਨ ਚਲੀ ਗਈ ਹੈ, ਜਦਕਿ 20 ਤੋਂ ਵੱਧ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਲਾਸ਼ਾਂ ਨੂੰ ਬਰਾਮਦ ਕਰਕੇ ਉਨ੍ਹਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਰਨ ਵਾਲਿਆਂ ਅਤੇ ਜ਼ਖਮੀਆਂ ਵਿਚ ਨਾ ਸਿਰਫ ਇਟਾਲੀਅਨ ਸਗੋਂ ਕਈ ਦੇਸ਼ਾਂ ਦੇ ਲੋਕ ਸ਼ਾਮਲ ਸਨ।