punjab
CM ਭਗਵੰਤ ਮਾਨ ਅੱਜ ਜਾਣਗੇ ਜਲੰਧਰ ਦੌਰੇ ‘ਤੇ, ਜਾਣੋ

ਜਲੰਧਰ 22ਸਤੰਬਰ 2023: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਜਲੰਧਰ ਦੌਰੇ ‘ਤੇ ਹਨ। ਦਰਅਸਲ, ਦੱਸ ਦੇਈਏ ਕਿ ਪੀ.ਏ.ਪੀ. ਦੇ ਵਿੱਚ 2999 ਕਾਂਸਟੇਬਲਾਂ ਦੀ ਪਾਸਿੰਗ ਆਊਟ ਪਰੇਡ ਹੈ, ਜਿੱਥੇ ਉਹ ਸਵੇਰੇ 10 ਵਜੇ ਦੇ ਕਰੀਬ ਪਹੁੰਚਣਗੇ ਅਤੇ ਹਿੱਸਾ ਲੈਣਗੇ।
ਤੁਹਾਨੂੰ ਦੱਸ ਦੇਈਏ ਕਿ ਇਸ ਸਬੰਧੀ ਪੀ.ਏ.ਪੀ. ਅੰਦਰ ਪੈਂਦੇ ਸਕੂਲਾਂ ਵਿੱਚ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ। ਨਾਲ ਹੀ, ਅੱਜ ਹੋਣ ਵਾਲੀਆਂ ਦੋਵੇਂ ਪ੍ਰੀਖਿਆਵਾਂ (ਥਿਊਰੀ ਅਤੇ ਪ੍ਰੈਕਟੀਕਲ) ਮੁਲਤਵੀ ਕਰ ਦਿੱਤੀਆਂ ਗਈਆਂ ਹਨ, ਜੋ ਕਿ 23 ਸਤੰਬਰ ਨੂੰ ਹੋਣਗੀਆਂ।