Connect with us

Entertainment

‘ਚਮਕੀਲਾ’ ਫਿਲਮ ਦੇ ਦੇਸ਼ ਭਰ ‘ਚ ਹੋ ਰਹੇ ਚਰਚੇ

Published

on

CHAMKILA MOVIE: ਡਾਇਰੈਕਟਰ ਇਮਤਿਆਜ਼ ਅਲੀ ਆਪਣੀ ਅਗਲੀ ਫਿਲਮ ‘ਅਮਰ ਸਿੰਘ ਚਮਕੀਲਾ’ ਨਾਲ ਦਰਸ਼ਕਾਂ ਦਾ ਦਿਲ ਜਿੱਤਣ ਲਈ ਤਿਆਰ ਹਨ। ਫਿਲਮ ‘ਚ ਪ੍ਰੀਨਿਤੀ ਚੋਪੜਾ ਅਤੇ ਦਿਲਜੀਤ ਦੋਸਾਂਝ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣ ਵਾਲੇ ਹਨ।

 ਇਮਤਿਆਜ਼ ਅਲੀ ਦੇ ਨਿਰਦੇਸ਼ਨ ‘ਚ ਬਣੀ ਫਿਲਮ ਅਮਰ ਸਿੰਘ ਚਮਕੀਲਾ ਕਾਫੀ ਸਮੇਂ ਤੋਂ ਸੁਰਖੀਆਂ ‘ਚ ਹੈ। ਇਹ ਫਿਲਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੀ ਬਾਇਓਪਿਕ ਹੈ। ਇਸ ਫਿਲਮ ‘ਚ ਪਹਿਲੀ ਵਾਰ ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਜੋੜੀ ਨਜ਼ਰ ਆਵੇਗੀ। ਇਮਤਿਆਜ਼ ਨੇ ਅਮਰ ਸਿੰਘ ਚਮਕੀਲਾ ਦਾ ਟ੍ਰੇਲਰ ਵੀ ਰਿਲੀਜ਼ ਕਰ ਦਿੱਤਾ ਹੈ| ਜਿਸ ਟ੍ਰੇਲਰ ਨੂੰ ਫੈਨਸ ਖੂਬ ਪਿਆਰ ਲੁਟਾ ਰਹੇ ਹਨ| ਚਮਕੀਲਾ ਦਾ ਕਿਰਦਾਰ ਦਿਲਜੀਤ ਦੋਸਾਂਝ ਨਿਭਾਉਗੇ| ਪਰਿਣੀਤੀ ਨੇ ਫਿਲਮ ‘ਚ ਚਮਕੀਲਾ ਦੀ ਪਤਨੀ ਅਮਰਜੋਤ ਦਾ ਕਿਰਦਾਰ ਨਿਭਾਇਆ ਹੈ।

ਅਮਰ ਸਿੰਘ ‘ਚਮਕੀਲਾ’ ਸਿਨੇਮਾਘਰਾਂ ‘ਚ ਨਹੀਂ ਸਗੋਂ ਨੈੱਟਫਲਿਕਸ ‘ਤੇ ਰਿਲੀਜ਼ ਹੋਵੇਗੀ। ਤੁਸੀਂ ਇਸ ਫਿਲਮ ਨੂੰ 12 ਅਪ੍ਰੈਲ ਤੋਂ ਦੇਖ ਸਕਦੇ ਹੋ। ਇਮਤਿਆਜ਼ ਨੇ ਮੋਹਿਤ ਚੌਧਰੀ ਦੇ ਨਾਲ ਮਿਲ ਕੇ ਫਿਲਮ ਦਾ ਨਿਰਮਾਣ ਕੀਤਾ ਹੈ। ਅਮਰ ਸਿੰਘ ਚਮਕੀਲਾ ਨੂੰ ਪੰਜਾਬ ਦੇ ਸਭ ਤੋਂ ਵਧੀਆ ਲਾਈਵ ਸਟੇਜ ਕਲਾਕਾਰਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਹ ਪਿੰਡ ਦੇ ਸਰੋਤਿਆਂ ਵਿੱਚ ਬਹੁਤ ਮਸ਼ਹੂਰ ਸੀ। ਚਮਕੀਲਾ ਇੱਕ ਨਿਡਰ ਗਾਇਕਾ ਸੀ, ਜੋ ਆਪਣੇ ਗੀਤਾਂ ਰਾਹੀਂ ਸਮਾਜ ਪ੍ਰਤੀ ਆਪਣੇ ਵਿਚਾਰ ਪੇਸ਼ ਕਰਦਾ ਸੀ।

 

 

 

AMAR SINGH CHAMKILA: 8 ਮਾਰਚ 1988 ਦਾ ਦਿਨ ਚਮਕੀਲਾ ਦੇ ਪ੍ਰਸ਼ੰਸਕ ਕਦੇ ਨਹੀਂ ਭੁੱਲ ਸਕਦੇ। 27 ਸਾਲਾ ਚਮਕੀਲਾ ਲਾਈਵ ਪਰਫਾਰਮੈਂਸ ਲਈ ਆਪਣੀ ਪਤਨੀ ਅਮਰਜੋਤ ਨਾਲ ਕਾਰ ‘ਚ ਜਲੰਧਰ ਤੋਂ ਮਹਾਸਮਪੁਰ ਗਿਆ ਸੀ ਪਰ ਜਿਵੇਂ ਹੀ ਉਹ ਕਾਰ ‘ਚੋਂ ਉਤਰਿਆ ਤਾਂ ਦੋਹਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ|