punjab
ਆਮ ਆਦਮੀ ਪਾਰਟੀ ‘ਚ ਸਾਬਕਾ ਪੀਪੀਐੱਸ ਅਧਿਕਾਰੀ ਬਲਕਾਰ ਸਿੰਘ ਹੋਏ ਸ਼ਾਮਲ

ਸੇਵਾਮੁਕਤ ਹੋਏ ਪੀਪੀਐੱਸ ਅਧਿਕਾਰੀ ਬਲਕਾਰ ਸਿੰਘ ਆਮ ਆਈ ਆਮ ਆਦਮੀ ਪਾਰਟੀ ‘ਚ ਸ਼ਾਮਿਲ ਹੋ ਗਏ ਹਨ। ਬਲਕਾਰ ਸਿੰਘ ਜਲੰਧਰ ਦਿਹਾਤੀ ਪੁਲਿਸ ‘ਚ ਪੁਲਿਸ ਕਮਿਸ਼ਨਰ ਗੁਰਪ੍ਰੀਤ ਭੁੱਲਰ ਨਾਲ ਬਤੌਰ ਡੀਸੀਪੀ ਲਾਅ ਐਂਡ ਆਰਡਰ ਵੀ ਤਾਇਨਾਤ ਰਹੇ। ਬਲਕਾਰ ਸਿੰਘ ਦੀ ਆਮ ਆਦਮੀ ਪਾਰਟੀ ‘ਚ ਜੁਆਇਨਿੰਗ ਆਮ ਆਦਮੀ ਪਾਰਟੀ ਪੰਜਾਬ ਦੇ ਸਹਿ ਇੰਚਾਰਜ ਰਘਨ ਚੱਢਾ ਨੇ ਕਰਵਾਈ। ਬਲਕਾਰ ਸਿੰਘ ਦੇ ਪਹਿਲਾ ਅਕਾਲੀ ਦਲ ‘ਚ ਜਾਣ ਦੀਆਂ ਖਬਰਾਂ ਚਰਚਾ ਦਾ ਵਿਸ਼ਾ ਬਣੀਆਂ ਹੋਈਆਂ ਸਨ ਤੇ ਇਹ ਵੀ ਚਰਚਾ ਸੀ ਕਿ ਬਲਕਾਰ ਸਿੰਘ ਅਕਾਲੀ ਦਲ ਦੀ ਟਿਕਟ ‘ਤੇ ਕਰਤਾਰਪੁਰ ਤੋਂ ਚੋਣ ਲੜਨਾ ਚਾਹੁੰਦੇ ਹਨ ਪਰ ਪਿਛਲੇ ਦਿਨੀਂ ਅਕਾਲੀ ਬਸਪਾ ਗਠਜੋੜ ਦਾ ਐਲਾਨ ਹੋਣ ਮਗਰੋਂ ਬਲਕਾਰ ਸਿੰਘ ਹੁਰਾਂ ਦੀ ਅਕਾਲੀ ਬਣਨ ਦੀ ਚਾਹ ਦਿਲ ‘ਚ ਹੀ ਰਹਿ ਗਈ।