Connect with us

Entertainment

ਜੈਸਮੀਨ ਸੈਂਡਲਾਸ ਨੇ ਵੱਖਰੇ ਤਰੀਕੇ ਨਾਲ ਮਨਾਈ ਹੋਲੀ, ਵੇਖੋ ਤਸਵੀਰਾਂ

Published

on

JASMINE SANDLES: ਪੰਜਾਬੀ ਮਸ਼ਹੂਰ ਸਿੰਗਰ ਜੈਸਮੀਨ ਸੈਂਡਲਾਸ ਨੇ ਹੋਲੀ ਦਾ ਤਿਉਹਾਰ ਬਹੁਤ ਹੀ ਖੂਬਸੂਰਤੀ ‘ਤੇ ਅਲੱਗ ਤਰੀਕੇ ਨਾਲ ਮਨਾਇਆ ਹੈ। 25 ਮਾਰਚ ਨੂੰ ਪੂਰਾ ਦੇਸ਼ ਹੋਲੀ ਦੇ ਰੰਗਾਂ ‘ਚ ਰੰਗਿਆ ਨਜ਼ਰ ਆਇਆ, ਉਥੇ ਹੀ ਜੈਸਮੀਨ ਸੈਂਡਲਾਸ ਨੇ ਇਸ ਤਿਉਹਾਰ ਨੂੰ ਵੱਖਰੇ ਤਰੀਕੇ ਨਾਲ ਮਨਾਇਆ, ਜਿਸ ਦੀਆਂ ਕੁਝ ਤਸਵੀਰਾਂ ਸਾਹਮਣੇ ਆਈਆਂ ਹਨ।

ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਨੇ ਹੋਲੀ ਦਾ ਤਿਉਹਾਰ ਰੰਗਾਂ ਨਾਲ ਨਹੀਂ ਸਗੋਂ ਫੁੱਲਾਂ ਨਾਲ ਮਨਾਇਆ ਹੈ। ਇਨ੍ਹਾਂ ਤਸਵੀਰਾਂ ‘ਚ ਜੈਸਮੀਨ ਪਾਣੀ ‘ਚ ਬੈਠੀ ਨਜ਼ਰ ਆ ਰਹੀ ਹੈ ਅਤੇ ਫੁੱਲ ਪਾਣੀ ‘ਤੇ ਤੈਰਦੇ ਹੋਏ ਨਜ਼ਰ ਆ ਰਹੇ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਹੋਲੀ ਦੀ ਵਧਾਈ ਵੀ ਦਿੱਤੀ ਹੈ।

ਤੁਹਾਨੂੰ ਦੱਸ ਦੇਈਏ ਕਿ ਜੈਸਮੀਨ ਸੈਂਡਲਾਸ ਦਾ ਜਨਮ 4 ਸਤੰਬਰ 1990 ਨੂੰ ਪੰਜਾਬ ਦੇ ਜਲੰਧਰ ‘ਚ ਹੋਇਆ ਸੀ। ਉਹ ਇੱਕ ਪੰਜਾਬੀ ਗਾਇਕ ਹੈ ਜਿਸ ਨੇ ਬਹੁਤ ਘੱਟ ਸਮੇਂ ਵਿੱਚ ਬਹੁਤ ਪ੍ਰਸਿੱਧੀ ਹਾਸਲ ਕੀਤੀ ਹੈ। ਜੈਸਮੀਨ ਸੈਂਡਲਾਸ ਸਟਾਕਟਨ, ਕੈਲੀਫੋਰਨੀਆ ਵਿੱਚ ਵੱਡੀ ਹੋਈ। ‘ਮੁਸਕਾਨ’ (2008) ਗੀਤ ਨਾਲ ਆਪਣੇ ਸੰਗੀਤ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦਾ ਇਹ ਗੀਤ ਕਾਫੀ ਹਿੱਟ ਰਿਹਾ ਸੀ।