punjab
ਪੁਲਿਸ ਨੇ ਤਿੰਨ ਚੋਰਾਂ ਨੂੰ ਕੀਤਾ ਕਾਬੂ

ਰਾਜਪੁਰਾ: ਪੁਲਿਸ ਨੂੰ ਪਤਾ ਲੱਗਿਆ ਕਿ ਪਿੰਡ ਬਖਸ਼ੀਵਾਲਾ ਨੇੜੇ ਪੁਲ ਦੇ ਹੇਠਾਂ ਲੁੱਟਾਂ-ਖੋਹਾਂ ਕਰਨ ਵਾਲੇ ਨੌਜਵਾਨ ਇਕ ਮੋਟਰਸਾਈਕਲ ‘ਤੇ ਸਵਾਰ ਹੋ ਕੇ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ ਤਾਂ ਬਸੰਤਪੁਰਾ ਪੁਲਿਸ ਚੌਕੀ ਵੱਲੋਂ ਨਾਕੇਬੰਦੀ ਕਰ ਕੇ ਬਿਨਾਂ ਨੰਬਰ ਆਉਂਦੇ ਮੋਟਰਸਾਈਕਲ ਰੁਕਿਆ, ਜਿਸ ‘ਤੇ ਤਿੰਨ ਨੌਜਵਾਨ ਸਵਾਰ ਸਨ। ਪੁਲਿਸ ਨੇ ਜਦੋਂ ਉਨ੍ਹਾਂ ਕੋਲੋਂ ਸਖ਼ਤੀ ਨਾਲ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਪਾਸੋਂ ਕਮਾਨੀਦਾਰ ਚਾਕੂ, ਇੱਕ ਖਿਡੌਣਾ ਪਿਸਤੌਲ ਅਤੇ ਬਿਨਾਂ ਨੰਬਰ ਤੋਂ ਮੋਟਰਸਾਈਕਲ ਬਰਾਮਦ ਕੀਤਾ ਗਿਆ, ਜਿਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਇਨ੍ਹਾਂ ਲੁਟੇਰਿਆਂ ਤੋਂ ਹੋਰ ਪੁੱਛਗਿੱਛ ਕਰਨ ਲਈ ਦੋ ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਤਾਂ ਕਿ ਪੁਲਿਸ ਪਤਾ ਲਾ ਸਕੇਗੀ।
ਇਨ੍ਹਾਂ ਲੁਟੇਰਿਆਂ ਨੇ ਕਿੰਨੀਆਂ ਪਹਿਲਾਂ ਵਾਰਦਾਤਾਂ ਕੀਤੀਆਂ ਹਨ। ਕੁਲਦੀਪ ਸਿੰਘ ਸਬ ਇੰਸਪੈਕਟਰ ਪੁਲਿਸ ਚੌਕੀ ਬਸੰਤਪੁਰਾ ਨੇ ਦੱਸਿਆ ਕਿ ਸਾਨੂੰ ਸੂਚਨਾ ਮਿਲੀ ਸੀ ਕਿ ਪਿੰਡ ਬਖਸ਼ੀਵਾਲਾ ਦੇ ਪੁਲ ਹੇਠਾਂ ਤਿੰਨ ਨੌਜਵਾਨ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਹਨ, ਜਿਨ੍ਹਾਂ ਨੂੰ ਤੁਰੰਤ ਕਾਬੂ ਕੀਤਾ ਗਿਆ। ਇਨ੍ਹਾਂ ਪਾਸੋਂ ਕਮਾਨੀਦਾਰ ਚਾਕੂ, ਇਕ ਖਿਡੌਣਾ ਪਿਸਤੌਲ, ਬਿਨਾਂ ਨੰਬਰ ਮੋਟਰਸਾਈਕਲ ਬਰਾਮਦ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਥਿਤ ਦੋਸ਼ੀਆਂ ਨੇ ਆਪਣਾ ਨਾਂਅ ਜਸਦੀਪ ਸਿੰਘ ਪਿੰਡ ਨੇਪਰਾ ਥਾਣਾ ਰਾਜਪੁਰਾ, ਜਸ਼ਨਪ੍ਰੀਤ ਸਿੰਘ ਪਿੰਡ ਭੱਟੀਆਂ ਥਾਣਾ ਪਟਿਆਲਾ, ਲਵਪ੍ਰੀਤ ਸਿੰਘ ਥਾਣਾ ਅਸਮਾਨਪੁਰ ਥਾਣਾ ਪਟਿਆਲਾ ਦੱਸਿਆ ਹੈ, ਜਿਨ੍ਹਾਂ ਵਿਰੁੱਧ ਧਾਰਾ 473 ਅਤੇ ਆਰਮ ਐਕਟ 25,54,59, ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ।