Connect with us

punjab

ਕੋਵਿਡ-19 ਦੀਆਂ ਪਾਬੰਦੀਆਂ ਵਿਚ ਢਿੱਲ ਮਗਰੋਂ 15 ਦਿਨਾਂ ਵਿਚ ਕੀਤੀਆਂ ਗਈਆਂ 50 ਹਜ਼ਾਰ ਤੋਂ ਵੱਧ ਰਜਿਸਟਰੀਆਂ- ਵਧੀਕ ਮੁੱਖ ਸਕੱਤਰ ਮਾਲ

Published

on

covid 19

ਕੋਵਿਡ-19 ਦੀਆਂ ਪਾਬੰਦੀਆਂ ਵਿਚ ਢਿੱਲ ਦੇਣ ਦੇ ਮੱਦੇਨਜ਼ਰ ਜਾਇਦਾਦ ਦੀ ਰਜਿਸਟਰੀ ਸਬੰਧੀ ਪ੍ਰਕਿਰਿਆ ਨਿਰਵਿਘਨ ਢੰਗ ਨਾਲ ਚੱਲ ਰਹੀ ਹੈ ਅਤੇ 07 ਜੂਨ ਤੋਂ 25 ਜੂਨ ਦਰਮਿਆਨ ਪੰਦਰਾਂ ਕਾਰਜਕਾਰੀ ਦਿਨਾਂ ਵਿਚ 51007 ਰਜਿਸਟਰੀਆਂ ਹੋ ਚੁੱਕੀਆਂ ਹਨ। ਇਹ ਜਾਣਕਾਰੀ ਵਧੀਕ ਮੁੱਖ ਸਕੱਤਰ ਮਾਲ ਰਵਨੀਤ ਕੌਰ ਨੇ ਨੈਸ਼ਨਲ ਜੇਨੇਰਿਕ ਡਾਕੂਮੈਂਟ ਰਜਿਸਟ੍ਰੇਸ਼ਨ ਸਿਸਟਮ ਦੀ ਪ੍ਰਗਤੀ ਦਾ ਜਾਇਜ਼ਾ ਲੈਣ ਲਈ ਕੀਤੀ ਮੀਟਿੰਗ ਉਪਰੰਤ ਦਿੱਤੀ। ਸੂਬੇ ਵਿੱਚ 7 ਤੋਂ 12 ਜੂਨ, 2021 ਦਰਮਿਆਨ ਲਗਭਗ 18,115 ਇਕਰਾਰਨਾਮੇ ਰਜਿਸਟਰਡ ਕੀਤੇ ਗਏ ਜਦੋਂ ਕਿ 15 ਤੋਂ 19 ਜੂਨ ਦੌਰਾਨ ਤਕਰੀਬਨ 17,053 ਅਤੇ 21 ਤੋਂ 25 ਜੂਨ ਦਰਮਿਆਨ 15,839 ਇਕਰਾਰਨਾਮੇ ਰਜਿਸਟਰਡ ਕੀਤੇ ਗਏ। ਵਧੀਕ ਮੁੱਖ ਸਕੱਤਰ ਮਾਲ ਨੇ ਦੱਸਿਆ ਕਿ ਕਈ ਵਾਰ ਸਰਵਰ ਦੇ ਓਵਰਲੋਡ ਕਾਰਨ ਰਜਿਸਟਰੀ ਪ੍ਰਕਿਰਿਆ ਮਾਮੂਲੀ ਵਿੱਚ ਖਾਮੀਆਂ ਆ ਜਾਂਦੀਆਂ ਹਨ ਪਰ ਰਜਿਸਟਰੀ ਪ੍ਰਕਿਰਿਆ ਵਿੱਚ ਕੋਈ ਖੜੋਤ ਨਹੀਂ ਆਈ ਹੈ। ਉਨ੍ਹਾਂ ਕਿਹਾ ਕਿ  ਪਿਛਲੇ ਕੁਝ ਹਫ਼ਤਿਆਂ ਰਜਿਸਟਰੀਆਂ ਕਰਨ ਦੀ ਪ੍ਰਕਿਰਿਆ ਵਿੱਚ ਤੇਜ਼ੀ ਆਈ ਹੈ। ਉਹਨਾਂ ਕਿਹਾ ਕਿ ਐਨ.ਆਈ.ਸੀ. ਅਤੇ ਪ੍ਰਸ਼ਾਸਨਿਕ ਸੁਧਾਰਾਂ ਵਿਭਾਗ ਨਾਲ ਕਈ ਮੀਟਿੰਗਾਂ ਕੀਤੀਆਂ ਗਈਆਂ ਅਤੇ ਉਨ੍ਹਾਂ ਨੂੰ ਵੈਬਸਾਈਟ ਦੀ ਕਾਰਗੁਜ਼ਾਰੀ ਨੂੰ ਹੋਰ ਬਿਹਤਰ ਬਣਾਉਣ ਲਈ ਕਿਹਾ ਗਿਆ ਹੈ।  ਉਹਨਾਂ ਅੱਗੇ ਕਿਹਾ ਕਿ ਟੀਮਾਂ ਇਸ ‘ਤੇ ਕੰਮ ਕਰ ਰਹੀਆਂ ਹਨ।

ਐਨਜੀਡੀਆਰਐਸ ਦੀ ਸ਼ੁਰੂਆਤ ਸਾਲ 2017 ਵਿੱਚ ਮੋਗਾ ਅਤੇ ਆਦਮਪੁਰ ਦੇ ਸਬ ਰਜਿਸਟਰਾਰ ਦਫਤਰਾਂ ਵਿੱਚ ਕੀਤੀ ਗਈ ਸੀ ਅਤੇ 27 ਜੂਨ, 2018 ਨੂੰ ਇਹ ਸਾਰੇ ਜ਼ਿਲ੍ਹਿਆਂ ਵਿੱਚ ਲਾਗੂ ਕੀਤਾ ਗਿਆ ਸੀ। ਐਨਜੀਡੀਆਰਐਸ ਦੁਆਰਾ ਦਸਤਾਵੇਜ਼ਾਂ ਦੀ ਆਨਲਾਈਨ ਰਜਿਸਟ੍ਰੇਸ਼ਨ ਪੰਜਾਬ ਦੇ ਸਾਰੇ 175 ਸਬ ਰਜਿਸਟਰਾਰ ਅਤੇ ਸੰਯੁਕਤ ਉਪ ਰਜਿਸਟਰਾਰ ਦਫਤਰਾਂ ਵਿੱਚ ਸਫਲਤਾਪੂਰਵਕ ਚੱਲ ਰਹੀ ਹੈ। ਇਹ ਪ੍ਰਣਾਲੀ ਨਾਲ ਨਾਗਰਿਕਾਂ ਨੂੰ ਪਾਰਦਰਸ਼ੀ ਢੰਗ ਨਾਲ ਦਸਤਾਵੇਜ਼ਾਂ ਨੂੰ ਰਜਿਸਟਰ ਕਰਨ ਵਿਚ ਆਸਾਨੀ ਹੋਈ ਹੈ। ਆਨਲਾਈਨ ਪ੍ਰਾਪਰਟੀ ਰਜਿਸਟ੍ਰੇਸ਼ਨ ਪ੍ਰਣਾਲੀ ਰਜਿਸਟ੍ਰੇਸ਼ਨ ਨੂੰ ਬਹੁਤ ਆਸਾਨ ਅਤੇ ਨਾਗਰਿਕ ਅਨੁਕੂਲ ਬਣਾਉਂਦੀ ਹੈ। ਭਾਰਤ ਸਰਕਾਰ ਦੀ ਪਹਿਲਕਦਮੀ ਐਨਜੀਡੀਆਰਐਸ ਸਿਸਟਮ ਨੂੰ ਸ਼ੁਰੂ ਕਰਨ ਅਤੇ ਪੂਰੇ ਸੂਬੇ ਵਿਚ ਲਾਗੂ ਕਰਨ ਵਾਲਾ ਪੰਜਾਬ ਦੇਸ਼ ਦਾ ਮੋਹਰੀ ਸੂਬਾ ਹੈ। ਹੁਣ ਤਕ 18 ਲੱਖ ਤੋਂ ਵੱਧ ਦਸਤਾਵੇਜ਼ ਐਨਜੀਡੀਆਰ ਸਿਸਟਮ ਰਾਹੀਂ ਰਜਿਸਟਰਡ ਹੋ ਚੁੱਕੇ ਹਨ।