punjab
ਜੈਪਾਲ ਭੁੱਲਰ ਦੇ ਐਨਕਾਊਂਟਰ ਤੋਂ ਬਾਅਦ ਤਿੰਨ ਮੋਬਾਇਲ ਮਿਲਣ ਦੌਰਾਨ ਦੇਖੋ ਕਿ ਹੋਇਆ ਵੱਡਾ ਖ਼ੁਲਾਸਾ

ਗੈਂਗਸਟਰ ਜੈਪਾਲ ਭੁੱਲਰ ਤੇ ਜਸਪ੍ਰੀਤ ਸਿੰਘ ਉਰਫ ਜੱਸੀ ਦੇ ਐਨਕਾਊਂਟਰ ਮਾਮਲੇ ’ਚ ਇਕ ਹੋਰ ਖ਼ੁਲਾਸਾ ਹੋਇਆ ਹੈ। ਦਰਅਸਲ ਵੈਸਟ ਬੰਗਾਲ ਐੱਸ. ਟੀ. ਐੱਫ. ਨੂੰ ਜਿਸ ਫਲੈਟ ਵਿਚ ਜੈਪਾਲ ਠਹਿਰਿਆ ਹੋਇਆ ਸੀ। ਉਥੋਂ ਉਸ ਦੇ ਤਿੰਨ ਮੋਬਾਇਲ ਬਰਾਮਦ ਹੋਏ ਹਨ। ਇਨ੍ਹਾਂ ਵਿਚੋ ਇਕ ਮੋਬਾਇਲ ਵਿਚ ਲਗਭਗ 20 ਨੰਬਰ ਸੇਵ ਸਨ। ਇਹ ਸਾਰੇ ਨੰਬਰ ਐਲਫਾਬੇਟ ਵਰਗੇ ਏ. ਬੀ. ਸੀ. ਤੇ ਡੀ. ਨਾਲ ਸੇਵ ਹਨ। ਟੀਮ ਨੇ ਸਾਰੇ ਨੰਬਰਾਂ ਨੂੰ ਚੈੱਕ ਕੀਤਾ ਪਰ ਇਹ ਜੈਪਾਲ ਦੀ ਮੌਤ ਬਾਅਦ ਹੀ ਬੰਦ ਹਨ। ਟੀਮ ਵਲੋਂ ਜੈਪਾਲ ਦੇ ਮੋਬਾਇਲਾਂ ਦੀ ਕਾਲ ਡਿਟੇਲ ਵੀ ਕੱਢੀ ਗਈ ਹੈ। ਇਸ ਦੌਰਾਨ ਇਹ ਵੀ ਗੱਲ ਸਾਹਮਣਏ ਆਈ ਕਿ ਇਸ ਵਿਚ ਇਕ ਨੰਬਰ ’ਤੇ ਜੈਪਾਲ ਵਲੋਂ ਦੋ ਦਿਨਾਂ ਵਿਚ 63 ਵਾਰ ਕਾਲ ਕੀਤੀ ਗਈ ਸੀ ਪਰ ਇਹ ਨੰਬਰ ਕਿਸਦਾ ਹੈ, ਅਜੇ ਇਸ ਬਾਰੇ ਵਿਚ ਪਤਾ ਨਹੀਂ ਲੱਗ ਸਕਿਆ ਹੈ। ਉਕਤ ਨੰਬਰ ਮਿਲਾਉਣ ’ਤੇ ਇਹ ਬੰਦ ਆ ਰਿਹਾ ਹੈ। ਉਹ ਐਨਕਾਊਂਟਰ ਤੋਂ ਬਾਅਦ ਤੋਂ ਚਾਲੂ ਹੀ ਨਹੀਂ ਹੋਇਆ। ਟੀਮ ਵਲੋਂ ਉਸ ਦੇ ਬਾਕੀ ਮੋਬਾਇਲ ਵੀ ਚੈੱਕ ਕੀਤੇ ਜਾ ਰਹੇ ਹਨ। ਸ਼ੱਕ ਹੈ ਕਿ ਜੈਪਾਲ ਵਲੋਂ ਸਿਰਫ ਆਪਣੇ ਕਰੀਬੀ ਅਤੇ ਉਸ ਦੇ ਕੰਮ ਆਉਣ ਵਾਲੇ ਲੋਕਾਂ ਨੂੰ ਹੀ ਆਪਣੇ ਸੰਪਰਕ ਵਿਚ ਰੱਖਿਆ ਗਿਆ ਸੀ। ਉਹ ਸਿਰਫ ਉਨ੍ਹਾਂ ਨਾਲ ਹੀ ਗੱਲਬਾਤ ਕਰਦਾ ਸੀ।